ਦਸੰਬਰ ਮਹੀਨੇ ਵਿਆਹ ਦੇ ਬੰਧਨ ‘ਚ ਬੱਝ ਰਹੇ ਨੇ ਰਣਬੀਰ ਕਪੂਰ ਤੇ ਆਲੀਆ ਭੱਟ

TeamGlobalPunjab
2 Min Read

ਨਿਊਜ਼ ਡੈਸਕ: ਰਣਬੀਰ ਕਪੂਰ ਅਤੇ ਆਲੀਆ ਭੱਟ ਪਿਛਲੇ 2 ਸਾਲ ਤੋਂ ਇੱਕ ਦੂੱਜੇ ਨੂੰ ਡੇਟ ਕਰ ਰਹੇ ਹਨ। ਅਕਸਰ ਦੋਵੇਂ ਸਿਤਾਰੇ ਕਿਸੇ ਸਮਾਰੋਹ ਜਾਂ ਏਅਰਪੋਰਟ ਵਰਗੀ ਥਾਵਾਂ ‘ਤੇ ਇੱਕ ਦੂਜੇ ਨਾਲ ਨਜ਼ਰ ਆਉਂਦੇ ਹਨ। ਆਲੀਆ-ਰਣਬੀਰ ਦੇ ਵਿਆਹ ਦੀ ਅਫਵਾਹ ਅਕਸਰ ਉੱਡਦੀ ਰਹਿੰਦੀ ਹੈ ਪਰ ਲੱਗਦਾ ਹੈ ਕਿ ਹੁਣ ਇਹ ਅਫਵਾਹ ਸੱਚਾਈ ਵਿੱਚ ਬਦਲਣ ਵਾਲੀ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਦਸੰਬਰ ਵਿੱਚ ਰਣਬੀਰ ਆਲੀਆ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

ਰਾਜੀਵ ਮਸੰਦ ਅਨੁਸਾਰ ਇਸ ਸਾਲ ਦਸੰਬਰ ਵਿੱਚ ਰਣਬੀਰ-ਆਲੀਆ ਵਿਆਹ ਕਰਵਾਉਣ ਜਾ ਰਹੇ ਹਨ। ਇਨ੍ਹਾਂ ਦੀ ਫਿਲਮ ਬ੍ਰਹਮਾਸਤਰ ਦੇ ਰਿਲੀਜ਼ ਹੋਣ ਤੋਂ ਠੀਕ ਬਾਅਦ ਵਿਆਹ ਦੀ ਤਰੀਕ ਨੂੰ ਲੈ ਕੇ ਵਿਚਾਰ ਹੋ ਰਿਹਾ ਹੈ ਇਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਓਪਨ ਮੈਗਜ਼ੀਨ ਦੀ ਖਬਰ ਦੇ ਅਨੁਸਾਰ ਦੋਵੇਂ ਪਰਿਵਾਰਾਂ ਵਿੱਚ ਵਿਆਹ ਦੀ ਅੰਤਿਮ ਮਿਤੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਜਲਦ ਹੀ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਖਬਰ ਹੈ ਕਿ ਬ੍ਰਹਮਾਸਤਰ ਇਸ ਸਾਲ 4 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਤਾਂ ਅਜਿਹੇ ਵਿੱਚ ਉਮੀਦ ਹੈ ਕਿ ਮਹੀਨੇ ਦੇ ਵਿੱਚ ਜਾਂ ਅੰਤ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਦੱਸ ਦਈਏ ਕਿ ਆਲੀਆ ਅਕਸਰ ਰਣਬੀਰ ਕਪੂਰ ਦੇ ਪਰਿਵਾਰ ਦੇ ਨਾਲ ਹੀ ਨਜ਼ਰ ਆਉਂਦੀ ਹਨ ਕੁੱਝ ਦਿਨ ਪਹਿਲਾਂ ਜਦੋਂ ਰਿਸ਼ੀ ਕਪੂਰ ਸਿਹਤ ਖ਼ਰਾਬ ਹੋਣ ਦੀ ਵਜ੍ਹੇ ਕਾਰਨ ਹਸਪਤਾਲ ਵਿੱਚ ਭਰਤੀ ਹੋਏ ਸਨ ਤਾਂ ਆਲੀਆ ਉਨ੍ਹਾਂ ਨੂੰ ਮਿਲਣ ਗਈ ਸੀ।

- Advertisement -

ਬੀਤੇ ਦਿਨੀਂ ਸਪਾਟਬੁਆਏ ਨੇ ਆਪਣੀ ਇੱਕ ਖਬਰ ਵਿੱਚ ਦੱਸਿਆ ਸੀ ਕਿ ਰਿਸ਼ੀ ਅਤੇ ਨੀਤੂ ਕਪੂਰ ਚਾਹੁੰਦੇ ਹਨ ਕਿ ਰਣਬੀਰ ਅਤੇ ਆਲੀਆ ਦੇ ਵਿਆਹ ਤੋਂ ਬਾਅਦ ਪਹਿਲੀ ਪੂਜਾ ਉਨ੍ਹਾਂ ਦੀ ਕ੍ਰਿਸ਼ਣਾਰਾਜ ਪ੍ਰਾਪਰਟੀ ‘ਚ ਹੋ ਸਕੇ। ਨੀਤੂ ਚਾਹੁੰਦੀ ਹਨ ਕਿ ਕ੍ਰਿਸ਼ਣਾਰਾਜ ਪ੍ਰਾਪਰਟੀ ਦੀ ਰਿਨੋਵੇਸ਼ਨ ਦਾ ਕੰਮ ਜਲਦ ਤੋਂ ਜਲਦ ਪੂਰਾ ਹੋ ਜਾਵੇ। ਉਨ੍ਹਾਂ ਨੇ ਆਰਕੀਟੈਕਟ ਨੂੰ ਕਿਹਾ ਹੈ ਕਿ ਬੇਸਮੇਂਟ ਵਿੱਚ ਕੰਸਟਰਕਸ਼ਨ ਦਾ ਕੰਮ 2020 ਦੀ ਸਰਦੀਆਂ ਤੱਕ ਪੂਰਾ ਹੋ ਜਾਵੇ ਤਾਂਕਿ ਵਿਆਹ ਤੋਂ ਬਾਅਦ ਦੀ ਪੂਜਾ ਕ੍ਰਿਸ਼ਣਾਰਾਜ ਪ੍ਰਾਪਰਟੀ ‘ਚ ਹੋ ਸਕੇ।

Share this Article
Leave a comment