ਜੋਅ ਬਾਇਡਨ ਨੇ ਅਫਗਾਨਿਸਤਾਨ ‘ਚ ਮਾਰੇ ਗਏ ਅਮਰੀਕੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਫਰਿਜ਼ਨੋ (ਕੈਲੀਫੋਰਨੀਆ)( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਕਾਬੁਲ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਮ੍ਰਿਤਕ ਸਰੀਰ ਡੋਵਰ ਏਅਰ ਫੋਰਸ ਬੇਸ ਵਿਖੇ ਪਹੁੰਚਣ ‘ਤੇ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਆਪਣੀ ਪਤਨੀ ਜਿਲ ਬਾਇਡਨ ਅਤੇ ਹੋਰ ਅਧਿਕਾਰੀਆਂ ਸਮੇਤ ਜੋਅ ਬਾਇਡਨ ਨੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਇਸ ਹਮਲੇ ਦੇ ਮ੍ਰਿਤਕਾਂ ਦੀ ਉਮਰ 20 ਤੋਂ 31 ਸਾਲ ਤੱਕ ਸੀ ਅਤੇ ਇਹ ਕੈਲੀਫੋਰਨੀਆ, ਮੈਸੇਚਿਉਸੇਟਸ ਅਤੇ ਕੁੱਝ ਹੋਰ ਰਾਜਾਂ ਤੋਂ ਆਏ ਸਨ। ਇਨ੍ਹਾਂ ਵਿੱਚ ਵਯੋਮਿੰਗ ਦਾ ਇੱਕ 20 ਸਾਲਾਂ ਮਰੀਨ ਵੀ ਸ਼ਾਮਲ ਹੈ ਜੋ ਕਿ ਤਿੰਨ ਹਫਤਿਆਂ ਵਿੱਚ ਆਪਣੇ ਪਹਿਲੇ ਬੱਚੇ ਦਾ ਪਿਤਾ ਬਨਣ ਦੀ ਉਮੀਦ ਕਰ ਰਿਹਾ ਸੀ। ਇਸਦੇ ਇਲਾਵਾ ਇੱਕ 22 ਸਾਲਾਂ ਨੇਵੀ ਕਾਰਪਸਮੈਨ ਵੀ ਸ਼ਾਮਲ ਸੀ।
ਜੋਅ ਬਾਇਡਨ ਨੇ ਇਹਨਾਂ 13 ਸਰਵਿਸ ਮੈਂਬਰਾਂ ਨੂੰ ਹੀਰੋ ਦੱਸਿਆ ਅਤੇ ਉਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ। ਇਸ ਏਅਰ ਬੇਸ ‘ਤੇ  ਜੋਅ ਬਾਈਡੇਨ  ਰਾਸ਼ਟਰਪਤੀ ਵਜੋਂ ਸੈਨਿਕਾਂ ਦੇ ਮ੍ਰਿਤਕ ਸਰੀਰ ਦੀ ਸਨਮਾਨ ਸਹਿਤ ਵਾਪਸੀ ਰਸਮਾਂ ਲਈ ਸ਼ਾਮਲ ਹੋਏ ਜਦਕਿ ਉਹ ਇਸ ਤੋਂ ਪਹਿਲਾਂ ਹੋਰ ਰਾਸ਼ਟਰਪਤੀਆਂ ਨਾਲ ਅਜਿਹੇ ਸਨਮਾਨਜਨਕ ਸ਼ਰਧਾਂਜਲੀ ਮੌਕਿਆਂ ਵਿੱਚ ਸ਼ਾਮਲ ਹੋਏ ਹਨ।

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.