ਪੁਲਵਾਮਾ ਹਮਲੇ ਦੀ ਬਰਸੀ ‘ਤੇ ਰਾਹੁਲ ਗਾਂਧੀ ਨੇ ਪੁੱਛਿਆ, ‘ਹਮਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸਨੂੰ ਹੋਇਆ ?’

TeamGlobalPunjab
3 Min Read

ਨਵੀਂ ਦਿੱਲੀ: 14 ਫਰਵਰੀ 2019 ਠੀਕ ਇੱਕ ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਜਵਾਨਾਂ ਦੇ ਕਾਫਿਲੇ ‘ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ‘ਤੇ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਹੈ।

ਉੱਧਰ ਰਾਹੁਲ ਗਾਂਧੀ ਨੇ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਤਿੰਨ ਸਵਾਲ ਕੀਤੇ ਹਨ। ਇਹ ਤਿੰਨ ਸਵਾਲ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਪੁੱਛੇ ਜ਼ਰੀਏ ਪੁੱਛੇ ਹਨ। ਰਾਹੁਲ ਨੇ ਕਿਹਾ ਹੈ ਕਿ ਇਸ ਹਮਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ ?

ਇਸ ‘ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਪਿਲ ਮਿਸ਼ਰਾ ਨੇ ਪਲਟਵਾਰ ਕੀਤਾ ਹੈ। ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਜੇਕਰ ਦੇਸ਼ ਪੁੱਛੇਗਾ ਕਿ ਇੰਦਰਾ-ਰਾਜੀਵ ਦੇ ਕਤਲ ਦਾ ਕਿਸ ਨੂੰ ਫਾਇਦਾ ਹੋਇਆ ਤਾਂ ਕੀ ਬੋਲੋਂਗੇ ?

ਕੀ ਹਨ ਰਾਹੁਲ ਦੇ ਤਿੰਨ ਸਵਾਲ ?

ਰਾਹੁਲ ਗਾਂਧੀ ਦੇ ਤਿੰਨ ਸਵਾਲਾਂ ‘ਚ ਦੋ ਸਵਾਲ ਕੁੱਝ ਇਵੇਂ ਹਨ। ਉਨ੍ਹਾਂ ਨੇ ਪੁੱਛਿਆ ਹੈ, ਇਸ ਹਮਲੇ ਦੀ ਜਾਂਚ ਵਿੱਚ ਕੀ ਸਾਹਮਣੇ ਆਇਆ?, ਬੀਜੇਪੀ ਦੀ ਸਰਕਾਰ ਦੇ ਸਮੇਂ ਵਿੱਚ ਇਹ ਹਮਲਾ ਹੋਇਆ ਸੀ, ਸੁਰੱਖਿਆ ਵਿੱਚ ਹੋਈ ਲਾਪਰਵਾਹੀ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ?


ਉੱਧਰ, ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ, ਪਿਛਲੇ ਸਾਲ ਭਿਆਨਕ ਪੁਲਵਾਮਾ ਹਮਲੇ ਵਿੱਚ ਆਪਣੀ ਜ਼ਿੰਦਗੀ ਗਵਾਉਣ ਵਾਲੇ ਸ਼ਹੀਦਾਂ ਨੂੰ ਸ਼ਰੱਧਾਂਜਲੀ ਭੇਂਟ ਕਰਦਾ ਹਾਂ। ਉਹ ਸਾਰੇ ਗ਼ੈਰ-ਮਾਮੂਲੀ ਲੋਕ ਸਨ, ਜਿਨ੍ਹਾਂ ਨੇ ਸਾਡੇ ਰਾਸ਼ਟਰ ਦੀ ਸੇਵਾ ਅਤੇ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਭਾਰਤ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲੇਗਾ ।

Share this Article
Leave a comment