ਹੋ ਜਾਓ ਸਾਵਧਾਨ, ਗੂਗਲ ‘ਤੇ ਇਹ ਸਭ ਸਰਚ ਕਰਨ ‘ਤੇ ਜਾ ਸਕਦੇ ਹੋ ਜੇਲ੍ਹ

Rajneet Kaur
2 Min Read

ਨਿਊਜ਼ ਡੈਸਕ: ਅੱਜਕਲ ਜੇਕਰ ਕੁਝ ਨਹੀਂ ਪਤਾ ਲਗੱਦਾ ਤਾਂ ਅਸੀ ਗੂਗਲ ਸਰਚ ਕਰਕੇ ਮਿੰਟਾਂ ‘ਚ ਪਤਾ ਲਗਾ ਸਕਦੇ ਹਾਂ। ਜੇਕਰ ਤੁਸੀਂ ਗੂਗਲ ਸਰਚ ਬਾਰੇ ਜ਼ਿਆਦਾ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਇਕ ਜ਼ਰੂਰੀ ਗੱਲ ਪਤਾ ਹੋਣੀ ਚਾਹੀਦੀ ਹੈ ਅਤੇ ਉਹ ਇਹ ਹੈ ਕਿ ਜੇਕਰ ਗੂਗਲ ਸਰਚ ਦੀ ਵਰਤੋਂ ਧਿਆਨ ਨਾਲ ਨਹੀਂ ਕੀਤੀ ਗਈ ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਦਸ ਦਈਏ ਕਿ ਗੂਗਲ ਸਰਚ ਕਈ ਵਾਰ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਅਸਲ ‘ਚ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਜੇਕਰ ਤੁਸੀਂ ਗੂਗਲ ਸਰਚ ਕਰਦੇ ਹੋ ਤਾਂ ਤੁਸੀਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਸਕਦੇ ਹੋ।

ਅਕਸਰ ਲੋਕ ਗੂਗਲ ‘ਤੇ ਅਜਿਹੀਆਂ ਚੀਜ਼ਾਂ ਸਰਚ ਕਰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਸ਼ੱਕੀ ਚੀਜ਼ਾਂ ਦੀ ਖੋਜ ਨਾ ਕਰੋ ਜਿਵੇਂ ਕਿ ਬੰਬ ਕਿਵੇਂ ਬਣਾਉਣਾ ਹੈ ਆਦਿ। ਕਿਉਂਕਿ, ਇਨ੍ਹਾਂ ਗਤੀਵਿਧੀਆਂ ‘ਤੇ ਸਾਈਬਰ ਸੈੱਲ ਦੁਆਰਾ ਨਜ਼ਰ ਰੱਖੀ ਜਾਂਦੀ ਹੈ। ਅਜਿਹਾ ਕਰਨ ਨਾਲ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। ਸੁਰੱਖਿਆ ਏਜੰਸੀਆਂ ਤੁਹਾਡੇ ਖਿਲਾਫ ਕਾਰਵਾਈ ਕਰ ਸਕਦੀਆਂ ਹਨ। ਜਿਸ ਵਿੱਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

ਭਾਰਤ ਸਰਕਾਰ ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਬਹੁਤ ਸਖਤ ਹੈ। ਗੂਗਲ ‘ਤੇ ਚਾਈਲਡ ਪੋਰਨ ਸਰਚ ਕਰਨਾ, ਦੇਖਣਾ ਜਾਂ ਸਾਂਝਾ ਕਰਨਾ ਅਪਰਾਧ ਹੈ। ਇਸ ਨਾਲ ਸਬੰਧਤ ਕਾਨੂੰਨ ਦੀ ਉਲੰਘਣਾ ਕਰਨ ‘ਤੇ ਜੇਲ੍ਹ ਹੋ ਸਕਦੀ ਹੈ।

ਗੂਗਲ ‘ਤੇ ਗਰਭਪਾਤ ਦੇ ਤਰੀਕਿਆਂ ਦੀ ਖੋਜ ਕਰਨਾ ਵੀ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਭਾਰਤੀ ਕਾਨੂੰਨ ਅਨੁਸਾਰ ਡਾਕਟਰ ਦੀ ਸਲਾਹ ਤੋਂ ਬਿਨਾਂ ਗਰਭਪਾਤ ਨਹੀਂ ਕੀਤਾ ਜਾ ਸਕਦਾ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment