ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਇਕ ਨਵੀ ਸਹੂਲਤ, ਛੋਟੇ ਬੱਚੇ ਕਰ ਸਕਣਗੇ ਮੁਫਤ ਸਫਰ

TeamGlobalPunjab
1 Min Read

ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇਕ ਨਵੀ ਸਹੂਲਤ ਦਿੰਦਿਆ 6 ਤੋਂ 12 ਸਾਲ ਤਕ ਦੇ ਛੋਟੇ ਬੱਚਿਆਂ ਨੂੰ ਮੁਫਤ ਸਫਰ ਦੀ ਘੋਸ਼ਣਾ ਕੀਤੀ ਹੈ।

ਇਸ ਨਾਲ ਸੂਬੇ ਦੇ ਕਰੀਬ ਪੌਣੇ ਚਾਰ ਲੱਖ ਬੱਚੇ ਇਸ ਸਹੂਲਤ ਤੋਂ ਲਾਭ ਲੈ ਸਕਣਗੇ। ਸੂਬਾ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਵਾਲੀਆਂ ਸਕੀਮਾਂ ਦੀ ਵਿਵਸਥਾ ਲਈ ਵਚਨਬੱਧ ਹੈ ਅਤੇ ਇਸ ਸਹੂਲਤ ਨਾਲ ਮੱਧਵਰਗੀ ਪਰਿਵਾਰਾਂ ਨੂੰ ਜਿਥੇ ਆਰਥਿਕ ਤੌਰ ਤੇ ਰਾਹਤ ਮਿਲੇਗੀ ਉਥੇ ਇਹ ਵਾਤਾਵਰਣ ਲਈ ਵੀ ਲਾਭਕਾਰੀ ਹੋਵੇਗੀ।

ਇਸ ਸਕੀਮ ਲਈ ਬੀ.ਸੀ ਦੇ 2021 ਵਾਲੇ ਬਜਟ ‘ਚ ਤਜਵੀਜ ਰੱਖੀ ਗਈ ਸੀ ਜਿਸ ਨੂੰ ਪਾਸ ਕਰ ਕੇ ਹੁਣ ਲਾਗੂ ਕੀਤਾ ਜਾ ਰਿਹਾ ਹੈ। 1 ਸਤੰਬਰ, 2021 ਤੋਂ ‘ਗੈੱਟ ਔਨ ਬੋਰਡ ‘ ਦੇ ਨਾਂ ਹੇਠ ਸ਼ੁਰੂ ਹੋਣ ਵਾਲੀ ਇਸ ਸਕੀਮ ਤਹਿਤ ਛੋਟੇ ਬੱਚੇ ਕਿਸੇ ਵੀ ਬੱਸ ਜਾਂ ਲੋਕਲ ਰੇਲ ਉਤੇ ਸਫ਼ਰ ਕਰ ਸਕਣਗੇ । ਇਹ ਰੋਜ਼ਾਨਾ ਟਿਕਟ ਖਰੀਦਣ ਵਾਲਿਆਂ ਅਤੇ ਮਹੀਨਾਵਾਰ ਪਾਸ ਬਣਾਉਣ ਵਾਲਿਆਂ ਲਈ ਵੀ ਉਪਲਬਧ ਹੋਵੇਗੀ। ਇਸ ਸਹੂਲਤ ਨਾਲ ਰੋਜ਼ਾਨਾ ਸਫਰ ਵਾਲਿਆਂ ਬੱਚਿਆਂ ਨੂੰ 700 ਕੈਨੇਡੀਅਨ ਡਾਲਰ ਅਤੇ ਮਹੀਨਾਵਾਰ ਪਾਸ ਲੈਣ ਵਾਲਿਆਂ ਨੂੰ 420 ਕੈਨੇਡੀਅਨ ਡਾਲਰਾਂ ਦੀ ਪ੍ਰਤੀ ਸਾਲ ਬਚਤ ਹੋਵੇਗੀ।

Share this Article
Leave a comment