ਅਡਮਿੰਟਨ: ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਮਿਆਜਾ ਇਕ ਪੰਜਾਬੀ ਨੌਜਵਾਨ ਨੂੰ ਭੁਗਤਨਾ ਪਿਆ। ਬੀਤੇ ਸ਼ੁੱਕਰਵਾਰ ਅਡਮਿੰਟਨ ਦੇ ਸ਼ੇਰਵੁੱਡ ਪਾਰਕ ਵਿੱਚ ਹੋਈ ਗੋਲੀਬਾਰੀ ਵਿੱਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਭਟਲਾ ਦੇ 19 ਸਾਲਾ ਹਰਮਨਜੋਤ ਸਿੰਘ ਭੱਠਲ ਦੀ ਮੌਤ ਹੋ ਗਈ।
ਪਿਛਲੇ ਸ਼ੁੱਕਰਵਾਰ ਅਡਮਿੰਟਨ ਦੇ 43 ਸਾਲਾ ਗਮਦੂਰ ਬਰਾੜ ਦੀ ਆਪਣੀ ਪਤਨੀ ਨਾਲ ਬਹਿਸ ਚਲ ਰਹੀ ਸੀ। ਜਿਸ ਕਾਰਨ ਗਮਦੂਰ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਨੌਜਵਾਨ ਹਰਮਨਜੋਤ ਸਿੰਘ ਨੂੰ ਫ਼ੋਨ ਕਾਲ ਕਰਕੇ ਮਦਦ ਲਈ ਬੁਲਾਇਆ। ਬਹਿਸ ਦੌਰਾਨ ਗਮਦੂਰ ਬਰਾੜ ਨੇ ਗੋਲੀਬਾਰੀ ਕਰ ਦਿਤੀ। ਜਿਸ ‘ਚ ਹਮਰਨਜੋਤ ਸਿੰਘ ਦੀ ਮੌਤ ਹੋ ਗਈ ਅਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ।
ਹਰਮਨਜੋਤ ਸਿੰਘ ਭੱਠਲ ਡੇਢ ਸਾਲ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ। ਗਮਦੂਰ ਸਿੰਘ ਬਰਾੜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਮਲਾਵਰ ਐਡਮਿੰਟਨ ਵਿਖੇ ਇਕ ਫਨਰਲ ਹੋਮ (Funeral Home) ਦਾ ਮਾਲਕ ਹੈ।