ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ‘ਚ ਕੀਤਾ ਵਾਧਾ

TeamGlobalPunjab
2 Min Read

ਟੋਰਾਂਟੋ: ਬੈਂਕ ਆਫ ਕੈਨੇਡਾ ਨੇ ਆਪਣੀ ਵਿਆਜ ਦਰ ‘ਚ 50 ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਵਿਆਜ ਦਰ 1 ਫ਼ੀਸਦੀ ਹੋ ਗਈ ਹੈ। ਬੈਂਕ ਆਫ ਕੈਨੇਡਾ ਦੀਆਂ ਵਿਆਜ ਦਰਾਂ ਦੇਸ਼ ‘ਚ ਕਰਜ਼ੇ ਦੀਆਂ ਦਰਾਂ, ਬੱਚਤ , ਮੌਰਗੇਜ ਦਰਾਂ ਤੈਅ ਕਰਨ ਅਤੇ ਹੋਰ ਵਿੱਤੀ ਚੀਜ਼ਾਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਬੈਂਕ ਨੇ ਮਾਰਚ 2020 ‘ਚ ਕੋਵਿਡ-19 ਮਹਾਂਮਰੀ ਦੀ ਸ਼ੂਰਆਤ ਤੋਂ ਬਾਅਦ ਆਪਣੀਆਂ ਵਿਆਜ ਦਰਾਂ ‘ਚ ਕਟੌਤੀ ਕਰ ਦਿੱਤੀ ਸੀ, ਤਾਂ ਕਿ ਕਾਰੋਬਾਰਾਂ ਅਤੇ ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਪੈਸਾ ਉਪਲਬਧ ਹੋ ਸਕੇ ਅਤੇ ਅਰਥਚਾਰਾ ਲੀਹ ਤੋਂ ਨਾਂ ਉਤਰ ਜਾਵੇ।

ਦੱਸਣਯੋਗ ਹੈ ਕਿ ਘੱਟ ਵਿਆਜ ਦਰਾਂ ਕਾਰਨ ਕੈਨੇਡਾ ‘ਚ ਮਹਿੰਗਾਈ ਦਰ ‘ਚ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ, ਜਿਸ ਨਾਲ ਨਜਿੱਠਣ ਲਈ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ‘ਚ ਮੁੜ ਵਾਧਾ ਕਰਨਾ  ਸ਼ੁਰੂ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਮਾਰਚ ਮਹੀਨੇ ਵੀ ਵਿਆਜ ਦਰਾਂ ਵਿਚ ਵਾਧਾ ਕੀਤਾ ਗਿਆ ਸੀ। ਸਾਲ 2000 ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਬੈਂਕ ਨੇ ਇੱਕੋ ਵਾਰੀ ਵਿਆਜ ਦਰਾਂ ‘ਚ ਇਸ ਪੱਧਰ ਦਾ ਵਾਧਾ ਕੀਤਾ ਹੋਵੇ।

- Advertisement -

ਅਰਥਸ਼ਾਸਤਰੀ ਇਸੇ ਫ਼ੈਸਲੇ ਦਾ ਅਨੁਮਾਨ ਲਗਾ ਰਹੇ ਸਨ ਅਤੇ ਮਹਿੰਗਾਈ ਦਰ 6 ਪ੍ਰਤੀਸ਼ਤ ਦੇ ਕਰੀਬ ਪਹੁੰਚਣ ਕਰਕੇ, ਉਹਨਾਂ ਨੂੰ ਉਮੀਦ ਹੈ ਕਿ ਆਉਂਦੇ ਕੁਝ ਸਮੇਂ ਵਿਚ ਬੈਂਕ ਆਫ ਕੈਨੇਡਾ ਵਿਆਜ ਦਰਾਂ ‘ਚ ਹੋਰ ਵਾਧਾ ਕਰੇਗਾ। ਉਹਨਾਂ ਦਾ ਅੰਦਾਜ਼ਾ ਹੈ ਕਿ ਵਿਆਜ ਦਰਾਂ 2 ਫ਼ੀਸਦੀ ਜਾਂ ਉਸਤੋਂ ਵੀ ਵੱਧ ਤੱਕ ਪਹੁੰਚ ਸਕਦੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment