ਚੀਨ ਨੂੰ ਪਛਾੜ ਕਿ ਭਾਰਤ ਬਣਿਆ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ,UN ਦਾ ਦਾਅਵਾ

navdeep kaur
3 Min Read

ਭਾਰਤ : ਵਿਸ਼ਵ ਜਨਸੰਖਿਆ ਸਮੀਖਿਆ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਜਾਰੀ ਅੰਕੜਿਆਂ ਅਨੁਸਾਰ 2022 ਦੇ ਅੰਤ ਤੱਕ ਭਾਰਤ ਦੀ ਆਬਾਦੀ 1.417 ਅਰਬ ਸੀ, ਜੋ ਚੀਨ ਦੀ 1.412 ਅਰਬ ਦੀ ਆਬਾਦੀ ਤੋਂ ਪੰਜ ਕਰੋੜ ਵੱਧ ਹੈ। ਵਿਸ਼ਵ ਆਬਾਦੀ ਸਮੀਖਿਆ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਵਿੱਚ ਵਾਧਾ ਹੌਲੀ -ਹੌਲੀ ਹੋਇਆ ਹੈ। ਇਹ ਸੰਖਿਆ ਘੱਟੋ-ਘੱਟ 2050 ਤੱਕ ਵਧਣ ਦੀ ਉਮੀਦ ਹੈ। ਇਸ ਦੇ ਨਾਲ ਭਾਰਤ ਦੀ ਆਬਾਦੀ 1.428 ਬਿਲੀਅਨ ਹੈ।
ਭਾਰਤ ਦੀ ਆਬਾਦੀ ਹੁਣ 1 ਅਰਬ 42 ਕਰੋੜ 86 ਲੱਖ ਹੈ ਤਾਂ ਉੱਥੇ ਹੀ ਚੀਨ ਦੀ ਆਬਾਦੀ ਹੁਣ 1 ਅਰਬ 42 ਕਰੋੜ 57 ਲੱਖ ਹੈ। ਇਸ ਤਰ੍ਹਾਂ ਦੋਵਾਂ ਦੇਸ਼ਾਂ ਦੀ ਆਬਾਦੀ ‘ਚ 29 ਲੱਖ ਦਾ ਫ਼ਰਕ ਆ ਗਿਆ ਹੈ। 1950 ਤੋਂ ਸੰਯੁਕਤ ਰਾਸ਼ਟਰ ਜਨਸੰਖਿਆ ਦਾ ਅੰਕੜਾ ਰੱਖਦਾ ਹੈ ਤੇ ਉਦੋਂ ਤੋਂ ਅਜਿਹਾ ਪਹਿਲੀ ਵਾਰ ਹੈ, ਜਦੋਂ ਭਾਰਤ ਨੇ ਆਬਾਦੀ ਦੇ ਮਾਮਲੇ ‘ਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।

ਗੱਲ ਜੇਕਰ ਲੌਂਗ ਲਾਈਫ ਦੀ ਕੀਤੀ ਜਾਵੇ ਤਾਂ 10 ਤੋਂ 24 ਸਾਲ ਤਕ ਦੀ ਉਮਰ ਦੇ ਲੋਕਾਂ ਦੀ ਗਿਣਤੀ 26 ਫ਼ੀਸਦ ਦੇ ਕਰੀਬ ਹੈ। ਦੇਸ਼ ਵਿਚ 68 ਫ਼ੀਸਦ ਆਬਾਦੀ ਦੀ ਉਮਰ 15 ਤੋਂ 64 ਸਾਲ ਹੈ। ਉੱਥੇ ਹੀ 7 ਫ਼ੀਸਦ ਲੋਕਾਂ ਦੀ ਉਮਰ 65 ਸਾਲ ਤੋਂ ਜ਼ਿਆਦਾ ਹੈ। ਉੱਥੇ ਹੀ ਚੀਨ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ 14 ਫ਼ੀਸਦ ਹੈ। ਚੀਨ ਦੇ ਲੋਕਾਂ ਦੀ ਲਾਈਫ ਭਾਰਤ ਮੁਕਾਬਲੇ ਬਿਹਤਰ ਹੈ। ਚੀਨ ਵਿਚ ਔਰਤਾਂ ਦੀ ਲਾਈਫ 82 ਸਾਲ ਹੈ ਤੇ ਪੁਰਸ਼ਾਂ ਦੀ 75 ਸਾਲ ਹੈ। ਇਸ ਤੋਂ ਇਲਾਵਾ ਭਾਰਤ ਵਿਚ ਔਰਤਾਂ ਦੀ ਔਸਤਨ ਉਮਰ 74 ਸਾਲ ਹੈ ਜਦਕਿ ਪੁਰਸ਼ਾਂ ਦੀ 71 ਸਾਲ ਹੈ।

– ਚੀਨ ਦੀ ਆਬਾਦੀ ਵਿੱਚ ਆਈ ਗਿਰਾਵਟ -:
ਚੀਨ ਦੀ ਜਨਸੰਖਿਆ ਦਾ ਲੇਬਲ ਬੀਤੇ ਸਾਲ ਪੀਕ ‘ਤੇ ਪਹੁੰਚ ਗਿਆ ਸੀ ਤੇ ਹੁਣ ਗਿਰਾਵਟ ਆਉਣ ਲੱਗੀ ਹੈ। ਉੱਥੇ ਹੀ ਭਾਰਤ ਦੀ ਆਬਾਦੀ ਫਿਲਹਾਲ ਵਾਧੇ ਦੀ ਦਿਸ਼ਾ ਵਿਚ ਹੈ। ਹਾਲਾਂਕਿ ਭਾਰਤ ਦੀ ਵੀ ਆਬਾਦੀ ਦੀ ਗ੍ਰੋਥ ਰੇਟ 1980 ਦੇ ਬਾਅਦ ਤੋਂ ਗਿਰਾਵਟ ਵੱਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਆਬਾਦੀ ਤਾਂ ਭਾਰਤ ਦੀ ਵਧ ਰਹੀ ਹੈ, ਪਰ ਉਸ ਦੀ ਦਰ ਪਹਿਲਾਂ ਦੇ ਮੁਕਾਬਲੇ ਹੁਣ ਘੱਟ ਹੋ ਗਈ ਹੈ। ਭਾਰਤ ਦੀ 25 ਫ਼ੀਸਦ ਆਬਾਦੀ 0 ਤੋਂ 14 ਦੇ ਵਿਚਕਾਰ ਹੈ। ਇਸ ਤੋਂ ਇਲਾਵਾ 18 ਫ਼ੀਸਦ ਲੋਕ 10 ਤੋਂ 9 ਸਾਲ ਤਕ ਦੀ ਉਮਰ ‘ਚ ਹਨ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment