ਸੂਬੇ ‘ਚ ਜਲੰਧਰ ਜਿਮਨੀ ਚੋਣ ਲਈ ਭਖਿਆ ਸਿਆਸੀ ਮੈਦਾਨ,SGPC ‘ਤੇ ਮਾਨ ਸਰਕਾਰ ਆਹਮੋ -ਸਾਹਮਣੇ

navdeep kaur
3 Min Read

ਚੰਡੀਗੜ੍ਹ : ਜਿਉਂ-ਜਿਉਂ ਜਲੰਧਰ ਜ਼ਿਮਨੀ ਚੋਣ ਨੇੜੇ ਆ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ। 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ ਤੇ 13 ਮਈ ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਸਿਆਸਤ ਵੀ ਪੂਰੇ ਜੌਬਨ ਤੇ ਹੈ। ਆਏ ਦਿਨ ਆਗੂਆਂ ਦੇ ਬਿਆਨ ਤੇ ਜਿੱਤ ਦੇ ਦਾਅਵੇ ਸਾਹਮਣੇ ਆ ਰਹੇ ਹਨ । ਇਸ ਵਿਚਾਲੇ ਬੀਤੇ ਦਿਨ ਵਾਇਰਲ ਹੋਈ ਕਾਂਗਰਸ ਦੀ ਪੈਸੇ ਵੰਡਣ ਦੀ ਵੀਡਿਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਉਣ ਜਿਹੜੇ ਲੋਕਾਂ ਦਾ ਹੱਕ ਤੇ ਵੋਟ ਖਰੀਦ ਰਹੇ ਹਨ।

ਦੱਸ ਦਿੰਦੇ ਹਾਂ ਕਿ ਸੂਬੇ ਜਲੰਧਰ ਜਿਮਨੀ ਚੋਣ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਨੇ ਜਿੱਤ ਲਈ ਆਪੋ-ਆਪਣਾ ਜ਼ੋਰ ਲਾਇਆ ਹੋਇਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਅਕਾਲੀ ਦਲ ਬਾਦਲ ਦੇ ਹੱਕ ਪ੍ਰਚਾਰ ਉਤੇ ਤਿੱਖੇ ਸਵਾਲ ਕੀਤੇ ਹਨ। ਮੁੱਖ ਮੰਤਰੀ ਮਾਨ ਨੇ ਸਵਾਲ ਕਰਦਿਆਂ ਕਿਹਾ ਕਿ ਜਿਸ ਪਾਰਟੀ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲੱਗੇ ਹੋਣ ਉਸ ਪਾਰਟੀ ਦੇ ਹੱਕ ਵਿੱਚ SGPC ਦੇ ਵੱਲੋਂ ਚੋਣ ਪ੍ਰਚਾਰ ਕਰਨਾ ਕਿੰਨਾ ਕੁ ਸਹੀ ਹੈ।

ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ‘ਇੱਕ ਅਜਿਹੀ ਰਾਜਨੀਤਕ ਪਾਰਟੀ ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗਦੇ ਹਨ, ਉਸ ਪਾਰਟੀ ਦੇ ਹੱਕ ‘ਚ SGPC ਦੇ ਪ੍ਰਧਾਨ ਦੁਆਰਾ ਵੋਟਾਂ ਦਾ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ ? ਕੀ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ?

- Advertisement -

ਇਸ ਮਾਮਲੇ ਵਿੱਚ SGPC ਨੇ ਸੀਐੱਮ ਮਾਨ ਨੂੰ ਜਵਾਬ ਵੀ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਰੁਤਬੇ ਮੁਤਾਬਕ ਗੱਲ ਕਰਨੀ ਚਾਹੀਦੀ ਹੈ। ਜਿਹੜੀ ਪਾਰਟੀ ਵਾਅਦੇ ਕਰਕੇ ਮੁੱਕਰ ਜਾਂਦੀ ਹੈ, ਪ੍ਰੋ. ਭੁੱਲਰ ਦੀ ਰਿਹਾਈ ਲਈ ਸਿਰਫ਼ ਇੱਕ ਦਸਤਖ਼ਤ ਨਹੀਂ ਕਰ ਰਹੀ, ਸਿੱਖ ਨੌਜਵਾਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪਹੁੰਚਾਇਆ, ਕੀ ਧਾਮੀ ਸਾਹਿਬ ਉਸ ਪਾਰਟੀ ਲਈ ਪ੍ਰਚਾਰ ਕਰਨ ? ਇਸ ਗੱਲ ਦਾ ਜਵਾਬ ਇਹ ਸਾਨੂੰ ਦੇਣ। ਧਾਮੀ ਨੂੰ ਸਮਝਾਉਣ ਦੀ ਲੋੜ ਨਹੀਂ ਹੈ, ਉਹ ਬਹੁਤ ਸੁਲਝੇ ਹੋਏ ਹਨ। ਕਦੇ ਦੇਖਿਆ ਹੈ ਕਿ SGPC ਦੀ ਗੱਡੀ ਕਿਸੇ ਰਾਜਨੀਤਿਕ ਮਕਸਦ ਲਈ ਵਰਤੀ ਗਈ ਹੋਵੇ। ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਲਈ ਪ੍ਰਚਾਰ ਕਰਨਾ ਕੀ ਕੋਈ ਗੁਨਾਹ ਹੈ ?

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment