ਅਮਰੀਕਾ ਦੇ ਇਤਿਹਾਸ ਦਾ ਕਾਲਾ ਦਿਨ, 200 ਸਾਲ ਬਾਅਦ ਅਮਰੀਕੀ ਸੰਸਦ ‘ਤੇ ਅਜਿਹਾ ਹਮਲਾ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ‘ਚ ਤਿੰਨ ਨਵੰਬਰ ਤੋਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਿਸ ਗੱਲ ਦਾ ਡਰ ਸੀ ਆਖ਼ਿਰ ਉਹੀ ਹੋਇਆ। ਅਮਰੀਕਾ ਦੇ ਇਤਿਹਾਸ ‘ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਬਵਾਲ ਜਿੰਨਾ ਇਸ ਵਾਰ ਹੋਇਆ ਹੈ ਸ਼ਾਇਦ ਹੀ ਕਦੇ ਹੋਇਆ ਹੋਵੇਗਾ। ਅਮਰੀਕੀ ਲੋਕਤੰਤਰ ’ਚ ਵੀਰਵਾਰ ਦਾ ਦਿਨ ਬਲੈਕ ਡੇਅ ਦੱਸਿਆ ਜਾ ਰਿਹਾ ਹੈ।

ਜਿਥੇ ਇੱਕ ਪਾਸੇ ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ’ਚ ਆਪਣੀ ਹਾਰ ਨਹੀਂ ਕਬੂਲ ਕਰ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਸ ਸਮੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਅਮਰੀਕੀ ਸੰਸਦ ’ਚ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਟਰੰਪ ਸਮਰਥਕ ਸੰਸਦ ਭਵਨ ’ਚ ਆ ਗਏ ਅਤੇ ਹਿੰਸਾ ਕਰਨ ਲੱਗੇ। ਇਸ ਦੌਰਾਨ ਹੋਈ ਗੋਲੀਬਾਰੀ ’ਚ 4 ਦੀ ਮੌਤ ਹੋ ਗਈ ਹੈ।

- Advertisement -

ਅਮਰੀਕੀ ਸੰਸਦ ’ਚ ਪਹਿਲੀ ਵਾਰ ਹੋਏ ਇਸ ਘਟਨਾਕ੍ਰਮ ਨੂੰ ਲੈ ਕੇ ਪੂਰੀ ਦੁਨੀਆ ’ਚ ਹਲਚਲ ਤੇਜ਼ ਹੋ ਗਈ ਹੈ। ਸਾਰੇ ਦੇਸ਼ ਸ਼ਾਂਤੀ ਦੀ ਅਪੀਲ ਕਰ ਰਹੇ ਹਨ ਅਤੇ ਘਟਨਾ ’ਤੇ ਚਿੰਤਾ ਪ੍ਰਗਟਾ ਰਹੇ ਹਨ। ਪੂਰੇ ਘਟਨਾਕ੍ਰਮ ਦੇ ਫੋਟੋਜ਼ ਅਤੇ ਵੀਡੀਓਜ਼ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Share this Article
Leave a comment