Home / News / “ਬਾਦਲਾਂ ਨੇ ਵੰਡਿਆ ਹੈ ਪੰਜਾਬ ਵਿੱਚ ਚਿੱਟਾ” : ਰਾਮੂਵਾਲੀਆ

“ਬਾਦਲਾਂ ਨੇ ਵੰਡਿਆ ਹੈ ਪੰਜਾਬ ਵਿੱਚ ਚਿੱਟਾ” : ਰਾਮੂਵਾਲੀਆ

ਨਵੀਂ ਦਿੱਲੀ : ਬੀਤੀ ਕੱਲ੍ਹ ਦਿੱਲੀ ਅੰਦਰ ਸ਼ਫਰ-ਏ-ਅਕਾਲੀ-ਲਹਿਰ ਦੇ ਪ੍ਰੋਗਰਾਮ ਦਾ ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗੀ ਹੋ  ਚੁਕੇ ਲੀਡਰਾਂ ਅਤੇ ਟਕਸਾਲੀਆਂ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਪਾਰਟੀ ਨੂੰ ਮੁੜ ਲੀਹਾਂ ‘ਤੇ ਲਿਆਉਣ ਦੀ ਗੱਲ ਕਹੀ। ਇਸ ਰੈਲੀ ਦੌਰਾਨ ਬੋਲਦਿਆਂ ਬਲਵੰਤ ਸਿੰਘ ਰਾਮੂਵਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਤੱਕ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਬਣੇ ਹਨ ਉਨ੍ਹਾਂ ਵਿੱਚੋਂ ਕਿਸੇ ‘ਤੇ ਵੀ ਪੰਥ ਵੇਚ ਕੇ ਪੈਸੇ ਬਣਾਉਣ ਦਾ ਇਲਜ਼ਾਮ ਸੱਚਾ ਤਾਂ ਕੀ ਲੱਗਣਾ ਸੀ ਕਿਸੇ ‘ਤੇ ਝੂਠਾ ਵੀ ਨਹੀਂ ਲੱਗਿਆ।  ਉਨ੍ਹਾਂ ਬੋਲਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅੱਖ, ਹੱਥ, ਦਿਲ ਤੇ ਦਿਮਾਗ ਸਾਰੇ ਹੀ ਪਹਿਲਾਂ ਪੈਸੇ ਦੇਖਦੇ ਹਨ। ਉਨ੍ਹਾਂ ਇੱਥੇ ਮੀਡੀਆ ਦੇ ਇੱਕ ਚੈੱਨਲ ਦਾ ਨਾਮ ਲੈਂਦਿਆਂ ਕਿਹਾ ਕਿ ਅਜਿਹਾ ਕਦੀ ਨਹੀਂ ਹੋਇਆ ਕਿ ਕੋਈ ਹੁਕਮਨਾਮਾ ਹੀ ਕੈਦ ਕਰ ਲਵੇ।

ਰਾਮੂਵਾਲੀਆ ਦਾ ਕਹਿਣਾ ਹੈ ਕਿ ਸਿੱਖ ਧਰਮ ਚਾਰੇ ਪਾਸੇ ਫੈਲਿਆ ਹੋਇਆ ਹੈ ਪਰ ਬਾਦਲਾਂ ਵੱਲੋਂ ਅੰਮ੍ਰਿਤਸਰ ‘ਚ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ‘ਚ ਤੇਜ਼ਾਬ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਵਿੱਚ ਸਿੱਖਾਂ ਦੀਆਂ ਅਕਲਾਂ,ਸ਼ਕਲਾਂ, ਨਸਲਾਂ ਤੇ ਫਸਲਾਂ ਤਬਾਹ ਕਰ ਦਿੱਤੀਆਂ ਹਨ।  ਇੱਥੇ ਹੀ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਬਦਮਾਸ਼ ਸੱਸ ਦੱਸਿਆ।ਰਾਮੂਵਾਲੀਆ  ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਚਰਨ ਸਿੰਘ ਬੈਂਸ ਨੂੰ ਵੀ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੇ ਪੰਥ ਨੂੰ ਚਲਾਉਣਾ ਹੈ। ਉਨ੍ਹਾਂ ਸ਼ਰੇਆਮ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਚਿੱਟਾ ਬਾਦਲਾਂ ਨੇ ਵੰਡਿਆ ਹੈ।

Check Also

ਗੈਂਗਸਟਰਵਾਦ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕੋਈ ਵੀ ਫਿਲਮ ਪੰਜਾਬ ਵਿੱਚ ਨਹੀਂ ਚੱਲਣ ਦਿਆਂਗੇ-ਕੈਪਟਨ ਅਮਰਿੰਦਰ ਸਿੰਘ

ਅਕਾਲੀ ਲੀਡਰ ਇਕਬਾਲ ਸਿੰਘ ਮੱਲਾ ਵਿਰੁੱਧ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਦੀ ਜਾਂਚ ਕਰਵਾਉਣ ਦਾ …

Leave a Reply

Your email address will not be published. Required fields are marked *