ਸਿਡਨੀ: ਕਹਿੰਦੇ ਨੇ ਚਾਰ ਪੰਜਾਬੀ ਜਿੱਥੇ ਇਕੱਠੇ ਹੋ ਜਾਣ ਇੱਕ ਨਵਾਂ ਪੰਜਾਬ ਬਣਾ ਲੈਂਦੇ ਹਨ। ਜੀ ਹਾਂ ਇੱਥੇ ਹੀ ਬੱਸ ਨਹੀਂ ਇਹੀ ਪੰਜਾਬੀ ਲੋਕਾਂ ਦੀ ਮਦਦ ਕਰਨ ਲਈ ਵੀ ਕਾਫੀ ਪ੍ਰਸਿੱਧ ਹਨ ਤੇ ਫਿਰ ਭਾਵੇਂ ਇਹ ਵਿਦੇਸ਼ਾਂ ‘ਚ ਜਾ ਕੇ ਵਸ ਰਹੇ ਹੋਣ ਤਾਂ ਵੀ ਆਪਣੀ ਮਦਦ ਕਰਨ ਵਾਲੀ ਫਿਤਰਤ ਨਹੀਂ ਛੱਡਦੇ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਆਸਟ੍ਰੇਲੀਆ ਅੰਦਰ।
ਦਰਅਸਲ ਸਮੁੱਚਾ ਨਿਊ ਸਾਊਥ ਵੇਲਜ਼ ਇਸ ਸਮੇਂ ਕੁਦਰਤੀ ਅੱਗ ਦੀ ਮਾਰ ਝੱਲ ਰਿਹਾ ਹੈ। ਇਸ ਔਖੀ ਘੜੀ ਵਿੱਚ ਪੰਜਾਬੀਆਂ ਨੇ ਉਨ੍ਹਾਂ ਪੀੜਤ ਲੋਕਾਂ ਦੀ ਮਦਦ ਕਰਨ ਦਾ ਹੱਥ ਵਧਾਇਆ ਹੈ।
ਜਾਣਕਾਰੀ ਮੁਤਾਬਿਕ ਇਹ ਸੇਵਾ ਦਾ ਕੰਮ ਸਿਡਨੀ ਦੇ ਰਹਿਣ ਵਾਲੇ ਡਾ. ਰਮਨ ਔਲਖ ਵੱਲੋਂ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਿਕ ਡਾ. ਰਮਨ ਔਲਖ ਦੀ ਟੀਮ ਵੱਲੋਂ 30 ਹਜ਼ਾਰ ਡਾਲਰ ਪੀੜਤ ਲੋਕਾਂ ਵਾਸਤੇ ਭੇਜੇ ਗਏ ਹਨ। ਇਸ ਵਿੱਚ ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਘਰ ਦੀਆਂ ਵਸਤਾਂ ਸ਼ਾਮਲ ਹਨ।
ਇੱਥੇ ਹੀ ਬੱਸ ਨਹੀਂ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਹ ਸਹਾਇਤਾ ਸਿਰਫ ਇਨਸਾਨਾ ਲਈ ਹੀ ਨਹੀਂ ਭੇਜੀ ਗਈ ਬਲਕਿ ਜਾਨਵਰਾਂ ਲਈ ਵੀ ਮਦਦ ਭੇਜੀ ਗਈ ਹੈ।
ਦੇਖੋ ਤਸਵੀਰਾਂ ਅਤੇ ਵੀਡੀਓ