ਬਿੱਗ ਬਾਸ-13 ਵਿੱਚ ਪੰਜਾਬ ਮਾਡਲ ਤੇ ਸਿੰਗਰ ਹਿਮਾਂਸ਼ੀ ਖੁਰਾਨਾ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ । ਪਿਛਲੇ ਹਫਤੇ ਉਹ ਕੈਪਟਨ ਬਣੀ ਸੀ ਹਾਲਾਂਕਿ ਘਰ ਦੇ ਬਾਕੀ ਮੈਂਬਰ ਉਸ ਨੂੰ ਕੁੱਝ ਖਾਸ ਪਸੰਦ ਨਹੀਂ ਕਰਦੇ ਹਨ। ੨੭ ਨਵੰਬਰ ਯਾਨੀ ਬੀਤੇ ਦਿਨੀਂ ਹਿਮਾਂਸ਼ੀ ਖੁਰਾਨਾ ਦਾ ਜਨਮਦਿਨ ਸੀ। ਇਸ ਮੌਕੇ ‘ਤੇ ਬਿੱਗ ਬਾਸ-13 ਉਨ੍ਹਾਂ ਨੂੰ ਵੱਡਾ ਸਰਪ੍ਰਾਈਜ਼ ਦੇਣ ਵਾਲੇ ਹਨ। ਅਜਿਹਾ ਵੀ ਹੋ ਸਕਦਾ ਹੈ ਕਿ ਆਸਿਮ, ਹਿਮਾਂਸ਼ੀ ਨਾਲ ਆਪਣੇ ਦਿਲ ਦੀ ਗੱਲ ਕਹਿ ਦੇਣ ।
ਆਸਿਮ, ਹਿਮਾਂਸ਼ੀ ਨੂੰ ਪਸੰਦ ਕਰਨ ਲੱਗੇ ਹਨ ਦੋਵਾਂ ਵਿੱਚ ਨਜ਼ਦੀਕੀਆਂ ਵੀ ਵੱਧ ਰਹੀ ਹਨ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਹਿਮਾਂਸ਼ੀ ਦੀ ਅਸਲ ਵਿੱਚ ਮੰਗਣੀ ਹੋ ਚੁੱਕੀ ਹੈ। ਪਿਛਲੇ ਦਿਨੀਂ ਇੱਕ ਐਪੀਸੋਡ ਵਿੱਚ ਹਿਮਾਂਸ਼ੀ ਆਪਣੀ ਅੰਗੂਠੀ ਦਿਖਾ ਕੇ ਇਹ ਕਹਿੰਦੀ ਹੋਈ ਨਜ਼ਰ ਆਈ ਸੀ ਕਿ ਉਸ ਦੀ ਮੰਗਣੀ ਹੋ ਗਈ ਹੈ।
ਘਰ ਤੋਂ ਬਾਹਰ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਹਿਮਾਂਸ਼ੀ ਦੀ ਮੰਗਣੀ ਪੰਜਾਬੀ ਸਿੰਗਰ ਐਮੀ ਵਿਰਕ ਦੇ ਨਾਲ ਹੋਈ ਹੈ। ਹੁਣ ਇਸ ‘ਤੇ ਐਮੀ ਦੇ ਭਰਾ ਭਗਵੰਥ ਦਾ ਬਿਆਨ ਆ ਗਿਆ ਹੈ। ਉਸਨੇ ਸਪਾਟ ਬੁਆਏ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, ਹਿਮਾਂਸ਼ੀ ਨੇ ਜਿਸਦੇ ਨਾਲ ਮੰਗਣੀ ਕਰਵਾਈ ਹੈ ਉਹ ਮੇਰਾ ਭਰਾ ਨਹੀਂ ਹੈ । ਉਸ ਦਾ ਮੇਰੇ ਭਰਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ।
ਜਦੋਂ ਐਮੀ ਦੇ ਭਰਾ ਤੋਂ ਪੁੱਛਿਆ ਗਿਆ ਕਿ ਕੀ ਪਹਿਲਾਂ ਐਮੀ ਤੇ ਹਿਮਾਂਸ਼ੀ ਕਦੇ ਰਿਸ਼ਤੇ ਵਿੱਚ ਸਨ ਤਾਂ ਉਨ੍ਹਾਂ ਦਾ ਭਰਾ ਦਾ ਕਹਿਣਾ ਸੀ, ‘ਨਹੀਂ ਅਜਿਹਾ ਨਹੀਂ ਹੈ . . . ਮੇਰਾ ਭਰਾ ਵਿਆਹਿਆ ਹੈ।’ ਹਾਲੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਹਿਮਾਂਸ਼ੀ ਦੀ ਮੰਗਣੀ ਕਿਸਦੇ ਨਾਲ ਹੋਈ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਹਿਮਾਂਸ਼ੀ ਝੂਠ ਬੋਲ ਰਹੀ ਹੈ ।
ਫਿਲਹਾਲ ਜੇਕਰ ਆਸਿਮ, ਹਿਮਾਂਸ਼ੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਪ੍ਰਪੋਜ਼ ਕਰਦੇ ਹਨ ਤਾਂ ਬਿੱਗ ਬਾਸ ਦੇ ਘਰ ਵਿੱਚ ਨਵੀਂ ਲਵ ਸਟੋਰੀ ਦੇਖਣ ਨੂੰ ਮਿਲੇਗੀ।