ਜਾਣੋ ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਨਿੱਜੀ ਵੀਡੀਓ ਜਾਂ MMS ਨੂੰ ਕਿੰਝ ਕੀਤਾ ਜਾ ਸਕਦਾ ਡਿਲੀਟ

Prabhjot Kaur
3 Min Read

ਨਿਊਜ਼ ਡੈਸਕ: ਅੱਜ-ਕੱਲ੍ਹ ਹਰ ਕੋਈ ਸ਼ੋਸਲ ਮੀਡੀਆ ਦੀ ਵਰਤੋਂ ਕਰਦਾ ਹੈ, ਸ਼ੋਸਲ ਮੀਡੀਆ ਦੇ ਫਾਈਦੇ ਹੋਣ ਦੇ ਨਾਲ-ਨਾਲ ਇਸਦੇ ਕਈ ਨੁਕਸਾਨ ਵੀ ਹੁੰਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿੱਚ ਕੁਝ ਵੀ ਪੋਸਟਾਂ, ਟਵੀਟਸ, ਮੈਸੇਜ, ਫੋਟੋਆਂ ਅਤੇ ਵੀਡੀਓਜ਼ ਅਸਾਨੀ ਨਾਲ ਸਾਂਝਾ ਕਰਕੇ ਵਾਈਰਲ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ‘ਚ ਤੋਂ ਬਾਅਦ ਹੁਣ ਇਹ ਸਵਾਲ ਖੜ੍ਹੇ ਹੋ ਰਹੇ ਹਨ, ਕਿ ਕਿਵੇਂ ਵੀਡੀਓ ਵਾਈਰਲ ਹੁੰਦੀ ਹੈ ਅਤੇ ਇਸ ਨੂੰ ਕਿੰਝ ਵਾਈਰਲ ਹੋਣ ਤੋਂ ਰੋਕਿਆ ਜਾ ਸਕਦਾ ਹੈ?

ਜਦੋਂ ਵੀ ਕਿਸੇ ਵਿਅਕਤੀ ਦੀ ਕੋਈ ਵੀਡੀਓ ਜਾਂ ਤਸਵੀਰ ਲੀਕ ਹੁੰਦੀ ਹੈ ਤਾਂ ਉਸ ਨੂੰ ਕਈ ਵੈੱਬਸਾਈਟਾਂ ‘ਤੇ ਅਪਲੋਡ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਜਾਂਦੀ ਹੈ, ਪਰ ਇਨ੍ਹਾਂ ਨੂੰ ਵਾਇਰਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਤੇ ਕਈ ਤਰੀਕਿਆਂ ਨਾਲ ਇੰਟਰਨੈਟ ਤੋਂ ਹਟਾਇਆਂ ਜਾ ਸਕਦਾ ਹੈ।

ਸਾਈਬਰ ਪੁਲਿਸ ਨੂੰ ਕਰੋ ਸ਼ਿਕਾਇਤ

ਸਾਈਬਰ ਪੁਲਿਸ ਆਨਲਾਈਨ ਹੋ ਰਹੇ ਅਪਰਾਧ ਅਤੇ ਅਪਰਾਧੀਆਂ ਦਾ ਪਤਾ ਲਗਾਉਣ ਲਈ ਕੰਮ ਕਰਦੀ ਹੈ, ਜੇਕਰ ਤੁਹਾਡੀ ਕੋਈ ਵੀਡੀਓ ਜਾਂ ਤਸਵੀਰ ਇੰਟਰਨੈਟ ਤੇ ਲੀਕ ਹੋ ਜਾਂਦੀ ਹੈ, ਤਾਂ ਤੁਸੀਂ ਸਾਈਬਰ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

- Advertisement -

ਵੈੱਬਸਾਈਟਾਂ ‘ਤੇ ਅਪਲੋਡ ਕੀਤੇ ਵੀਡੀਓਜ਼ ਨੂੰ ਕਿਵੇਂ ਹਟਾ ਸਕਦੇ ਹੋ?

ਜੇਕਰ ਤੁਹਾਡੀ ਵੀਡੀਓ ਕਿਸੇ ਪੋਰਨ ਵੈੱਬਸਾਈਟ ‘ਤੇ ਅਪਲੋਡ ਹੋ ਜਾਂਦੀ ਹੈ ਤਾਂ ਇਸ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਤੁਸੀਂ ਉਸ ਵੀਡੀਓ ਦੇ ਹੇਠਾਂ ਆਉਣ ਵਾਲੇ ਰਿਪੋਰਟ ਵਿਕਲਪ ‘ਤੇ ਕਲਿੱਕ ਕਰੋ ਅਤੇ ਉੱਥੇ, ਉਹ ਕਾਰਨ ਦੱਸੋ ਜਿਸ ਲਈ ਤੁਸੀਂ ਵੀਡੀਓ ਨੂੰ ਡਿਲੀਟ ਕਰਵਾਉਣਾ ਚਾਹੁੰਦੇ ਹੋ। ਅਜਿਹਾ ਕਰਨ ਨਾਲ ਵੀਡੀਓ ਡਿਲੀਟ ਹੋ ਸਕਦਾ ਹੈ।

ਵੈੱਬਸਾਈਟ ਦੇ ਮਾਲਕ ਨਾਲ ਕਰੋ ਸੰਪਰਕ

ਇਸ ਤੋਂ ਇਲਾਵਾ ਤੁਸੀਂ ਵੈੱਬਸਾਈਟ ਦੇ ਮਾਲਕ ਨਾਲ ਸੰਪਰਕ ਕਰਕੇ ਵੀਡੀਓ ਨੂੰ ਹਟਾ ਸਕਦੇ ਹੋ। ਕਾਰਨ ਦੱਸਣ ਤੋਂ ਬਾਅਦ ਵੈੱਬਸਾਈਟ ਦਾ ਮਾਲਕ ਤੁਰੰਤ ਪੋਸਟ ਨੂੰ ਡਿਲੀਟ ਕਰ ਦਿੰਦਾ ਹੈ। ਜੇਕਰ ਤੁਹਾਨੂੰ ਵੈੱਬਸਾਈਟ ਦੇ ਮਾਲਕ ਨੂੰ ਲੱਭਣ ਵਿੱਚ ਪਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਥਰਡ ਪਾਰਟੀ ਦੀ ਵੈੱਬਸਾਈਟ www.whois.com ‘ਤੇ ਜਾ ਸਕਦੇ ਹੋ। ਜਿਵੇਂ ਹੀ ਤੁਸੀਂ ਇੱਥੇ ਕਿਸੇ ਵੈਬਸਾਈਟ ਦੇ ਡੋਮੇਨ ਦਾਖਲ ਕਰੋਗੇ ਤਾਂ ਤੁਹਾਨੂੰ ਵੈਬਸਾਈਟ ਦੇ ਮਾਲਕ ਬਾਰੇ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ, ਤੁਸੀਂ ਵੀਡੀਓ ਨੂੰ ਡਿਲੀਟ ਕਰਨ ਦੀ ਬੇਨਤੀ ਦਰਜ ਕਰ ਸਕਦੇ ਹੋ।

ਕੀ ਵੀਡੀਓ ਹਮੇਸ਼ਾ ਲਈ ਇੰਟਰਨੈੱਟ ‘ਤੇ ਰਹਿ ਜਾਂਦੀ ਹੈ?

- Advertisement -

ਬਹੁਤ ਸਾਰੇ ਲੋਕ ਡਰਦੇ ਹਨ ਕਿ ਉਨ੍ਹਾਂ ਦੀ ਵੀਡੀਓ ਕਿਸੇ ਨਾਂ ਕਿਸੇ ਵੈਬਸਾਈਟ ‘ਤੇ ਮੌਜੂਦ ਹੋਵੇਗੀ, ਪਰ ਹੁਣ ਅਜਿਹਾ ਨਹੀਂ ਹੈ ਕਿਉਂਕਿ ਅਧੁਨਿਕ ਤਕਨੀਕ ਨਾਲ ਸਭ ਕੁਝ ਸੰਭਵ ਹੈ। ਅਸਲ ‘ਚ ਜਦੋਂ ਵੀ ਕੋਈ ਵੀਡੀਓ ਵਾਇਰਲ ਹੁੰਦੀ ਹੈ, ਤਾਂ ਸਾਈਬਰ ਪੁਲਿਸ ਸਭ ਤੋਂ ਪਹਿਲਾਂ ਆਪਣੇ ਫੋਰੈਂਸਿਕ ਟੂਲਸ ਦੀ ਵਰਤੋਂ ਕਰਦੀ ਹੈ, ਜਿਸ ਨਾਲ ਇਹ ਪਤਾ ਲਗਾਉਣਾ ਬਹੁਤ ਆਸਾਨ ਹੋ ਜਾਂਦਾ ਹੈ ਕਿ ਕਿਸ-ਕਿਸ ਵੈਬਸਾਈਟ ਨੇ ਇਸ ਨੂੰ ਹੋਸਟ ਕੀਤਾ ਹੈ। ਇਸ ਤੋਂ ਬਾਅਦ ਵੀ ਜੇਕਰ ਕਿਸੇ ਵੈੱਬਸਾਈਟ ‘ਤੇ ਕੋਈ ਸਮੱਗਰੀ ਰਹਿੰਦੀ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

Share this Article
Leave a comment