ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਪੰਜਾਬ ਅੰਦਰ ਬਿਜਲੀ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਉੱਥੇ ਨਵੀਂ ਦਿੱਲੀ ਵਿੱਚ ਲਗਾਤਾਰ ਇਸ ਬਿਜਲੀ ਦੇ ਭਾਅ ਸਸਤੇ ਹੋਣ ਦੇ ਨਾਲ ਨਾਲ ਹੁਣ ਮੁਫਤ ਬਿਜਲੀ ਦੇਣ ਦਾ ਐਲਾਨ ਵੀ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਦਿੱਲੀ ਸਰਕਾਰ ਵੱਲੋਂ 84 ਕਤਲੇਆਮ ਪੀੜਤਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਪਹਿਲਾਂ ਇਹ ਲਾਭ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਹੀ ਮਿਲਦਾ ਸੀ ਜਿਹੜੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਫਲੈਟਾਂ ਵਿੱਚ ਰਹਿ ਰਹੇ ਸਨ।
ਦੱਸ ਦਈਏ ਕਿ ਊਰਜਾ ਵਿਭਾਗ ਵੱਲੋਂ ਇੱਕ ਕੈਬਨਿਟ ਨੋਟ ਤਿਆਰ ਕਰਕੇ ਵਿੱਤ, ਕਨੂੰਨ ਅਤੇ ਯੋਜਨਾ ਵਿਭਾਗ ਕੋਲ ਭੇਜਿਆ ਗਿਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਰਾਏ ਵੀ ਮੰਗੀ ਸੀ। ਹੁਣ ਪਤਾ ਲੱਗਾ ਹੈ ਕਿ ਇਸ ਮਸਲੇ ‘ਤੇ ਆਉਂਦੇ ਹਫਤੇ ਤੱਕ ਕੈਬਨਿਟ ਤੋਂ ਮਨਜ਼ੂਰੀ ਮਿਲ ਜਾਵੇਗੀ ਅਤੇ ਇਸ ‘ਤੇ 10 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।