ਬਾਲੀਵੁੱਡ ਜਗਤ ਨੂੰ ਇੱਕ ਹੋਰ ਝਟਕਾ, ਡਾਇਰੈਕਟਰ ਰਜਤ ਮੁਖਰਜੀ ਦਾ ਦੇਹਾਂਤ

TeamGlobalPunjab
2 Min Read

ਮੁੰਬਈ : ਬਾਲੀਵੁੱਡ ਲਈ ਇੱਕ ਹੋਰ ਬੁਰੀ ਖਬਰ ਹੈ। ਬਾਲੀਵੁੱਡ ਦੇ ਡਾਇਰੈਕਟਰ ਰਜਤ ਮੁਖਰਜੀ ਦਾ ਬੀਤੇ ਐਤਵਾਰ ਜੈਪੁਰ ‘ਚ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਰਜਤ ਮੁਖਰਜੀ ਨੇ ਫਿਲਮ ਰੋਡ, ਪਿਆਰ ਤੁਨੇ ਕਿਆ ਕੀਆ, ਲਵ ਇਨ ਨੇਪਾਲ ਸਮੇਤ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।

ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਨੇ ਆਪਣੇ ਟਵੀਟ ‘ਚ ਲਿਖਿਆ, ‘ਮੇਰੇ ਦੋਸਤ ਅਤੇ ਰੋਡ ਫਿਲਮ ਦੇ ਨਿਰਦੇਸ਼ਕ ਰਜਤ ਮੁਖਰਜੀ ਦਾ ਅੱਜ ਸਵੇਰੇ ਬਿਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ !!! ਰਜਤ ਦੀ ਆਤਮਾ ਨੂੰ ਸ਼ਾਂਤੀ ਮਿਲੇ !!! ਫਿਰ ਵੀ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿ ਅਸੀਂ ਕਦੇ ਵੀ ਨਹੀਂ ਮਿਲਾਂਗੇ ਜਾਂ ਆਪਣੇ ਕੰਮ ‘ਤੇ ਕਦੇ ਵੀ ਚਰਚਾ ਨਹੀਂ ਕਰਾਂਗੇ। ਖੁਸ ਰਹੋ ਜਿਥੇ ਵੀ ਰਹੋ’।

ਰਜਤ ਮੁਖਰਜੀ ਨੇ ਹਿੰਦੀ ਸਿਨੇਮਾ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਰਾਮ ਗੋਪਾਲ ਵਰਮਾ ਦੁਆਰਾ ਬਣਾਈ ਗਈ ਰੋਮਾਂਟਿਕ ਥ੍ਰਿਲਰ ਫਿਲਮ ‘ਪਿਆਰ ਤੁਨੇ ਕਿਆ ਕੀਆ’ ਨਾਲ ਕੀਤੀ ਸੀ। ਫਿਲਮ ਵਿੱਚ ਫਰਦੀਨ ਖਾਨ, ਉਰਮਿਲਾ ਮਾਤੋਂਡਕਰ ਅਤੇ ਸੋਨਾਲੀ ਕੁਲਕਰਨੀ ਵਰਗੇ ਅਭਿਨੇਤਾ ਮੁੱਖ ਭੂਮਿਕਾਵਾਂ ਵਿੱਚ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ‘ਚ ਹਿੰਦੀ ਸਿਨੇਮਾ ਨੇ ਰਿਸ਼ੀ ਕਪੂਰ, ਇਰਫਾਨ ਖਾਨ, ਸੁਸ਼ਾਂਤ ਸਿੰਘ ਰਾਜਪੂਤ, ਸਰੋਜ ਖਾਨ, ਵਾਜਿਦ ਖਾਨ, ਰੰਜਨ ਸਹਿਗਲ, ਜਗਦੀਪ ਵਰਗੇ ਕਈ ਵੱਡੇ ਅਦਾਕਾਰਾਂ ਨੂੰ ਗੁਆ ਦਿੱਤਾ ਹੈ ਜੋ ਬਾਲੀਵੁੱਡ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Share this Article
Leave a comment