ਉਜੈਨ ‘ਚ ਤੇਜ਼ ਤੂਫਾਨ ਕਾਰਨ ‘ਸ਼੍ਰੀ ਮਹਾਕਾਲ ਲੋਕ’ ਕੋਰੀਡੋਰ ਨੂੰ ਹੋਇਆ ਵੱਡਾ ਨੁਕਸਾਨ, ਕਾਂਗਰਸ ਨੇ BJP ਨੂੰ ਲਿਆ ਨਿਸ਼ਾਨੇ ‘ਤੇ

Rajneet Kaur
2 Min Read

ਊਜੈਨ: ਮੱਧ ਪ੍ਰਦੇਸ਼ ਦੇ ਉਜੈਨ ‘ਚ ਸਥਿਤ ਮਸ਼ਹੂਰ ਮਹਾਕਾਲੇਸ਼ਵਰ ਮੰਦਿਰ ‘ਚ ਐਤਵਾਰ ਦੁਪਹਿਰ ਨੂੰ ਆਏ ਤੇਜ਼ ਤੂਫਾਨ ਕਾਰਨ ‘ਸ਼੍ਰੀ ਮਹਾਕਾਲ ਲੋਕ’ ਕੋਰੀਡੋਰ ਦੀਆਂ ਛੇ ਮੂਰਤੀਆਂ ਨੁਕਸਾਨੀਆਂ ਗਈਆਂ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੂਰਤੀਆਂ ਡਿੱਗੀਆਂ ਤਾਂ ਕੋਰੀਡੋਰ ਸ਼ਰਧਾਲੂਆਂ ਨਾਲ ਭਰਿਆ ਹੋਇਆ ਸੀ, ਪਰ ਕਿਸੇ ਨੂੰ ਸੱਟ ਨਹੀਂ ਲੱਗੀ। ਉਨ੍ਹਾਂ ਮੰਨਿਆ ਕਿ ਮੂਰਤੀਆਂ ਅਤੇ ਗਲਿਆਰੇ ਦੇ ਕੰਮ ਲਈ ਗੁਜਰਾਤ ਆਧਾਰਿਤ ਕੰਪਨੀਆਂ ਲੱਗੀਆਂ ਹੋਈਆਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਮਹੀਨੇ ਪਹਿਲਾਂ 900 ਮੀਟਰ ਲੰਬੇ ‘ਸ਼੍ਰੀ ਮਹਾਕਾਲ ਲੋਕ’ ਕੋਰੀਡੋਰ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਸੀ। ਕੁੱਲ 856 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 351 ਕਰੋੜ ਰੁਪਏ ਦੀ ਲਾਗਤ ਨਾਲ ‘ਸ਼੍ਰੀ ਮਹਾਕਾਲ ਲੋਕ’ ਤਿਆਰ ਕੀਤਾ ਗਿਆ ਹੈ। ਦੇਸ਼ ਦੇ 12 ਜਯੋਤਿਰਲਿੰਗਾਂ ਵਿੱਚੋਂ ਇੱਕ, ਮਹਾਕਾਲੇਸ਼ਵਰ ਦਾ ਮੰਦਿਰ ਉਜੈਨ ਵਿੱਚ ਸਥਿਤ ਹੈ। ਇੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ।

ਉਜੈਨ ਦੇ ਜ਼ਿਲ੍ਹਾ ਮੈਜਿਸਟਰੇਟ ਕੁਮਾਰ ਪੁਰਸ਼ੋਤਮ ਨੇ ਕਿਹਾ ਕਿ ਸ਼੍ਰੀ ਮਹਾਕਾਲ ਲੋਕ ਕਾਰੀਡੋਰ ਵਿੱਚ 160 ਮੂਰਤੀਆਂ ਹਨ, ਜਿਨ੍ਹਾਂ ਵਿੱਚੋਂ ਛੇ ਮੂਰਤੀਆਂ  ਆਏ ਤੇਜ਼ ਤੂਫ਼ਾਨ ਕਾਰਨ ਡਿੱਗ ਗਈਆਂ ਅਤੇ ਟੁੱਟ ਗਈਆਂ ਹਨ। ਇਹ ਟੁੱਟੀਆਂ ਮੂਰਤੀਆਂ ਉੱਥੇ ਸਥਾਪਿਤ ਸੱਤ ਸਪਤ ਰਿਸ਼ੀਆਂ ਦੀਆਂ ਹਨ ਅਤੇ ਲਗਭਗ 10 ਫੁੱਟ ਉੱਚੀਆਂ ਸਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨਵੀਆਂ ਮੂਰਤੀਆਂ ਲਗਾਉਣਗੇ, ਕਿਉਂਕਿ ਪੰਜ ਸਾਲ ਤੱਕ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੈ।

ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਯਾਦਵ ਨੇ ਟਵੀਟ ਕਰਕੇ ਕਿਹਾ ਕਿ  ਕਉਜੈਨ ਮਹਾਕੁੰਭ ‘ਚ ਭਾਜਪਾ ਸਰਕਾਰ ਦੇ 50 ਫੀਸਦੀ ਕਮਿਸ਼ਨ ਦੇ ਕਾਰਨ ਮਹਾਕਾਲ ਲੋਕ ਕਾਰੀਡੋਰ ‘ਚ ਸਥਾਪਿਤ ਕਰੋੜਾਂ ਰੁਪਏ ਦੀਆਂ ਮੂਰਤੀਆਂ ਮਾਨਸੂਨ ਤੋਂ ਪਹਿਲਾਂ ਤੂਫਾਨ ਅਤੇ ਬਾਰਿਸ਼ ‘ਚ ਢਹਿ-ਢੇਰੀ ਹੋ ਗਈਆਂ ਅਤੇ ਮਹਾਕਾਲ ਲੋਕ ਦੀਆਂ ਅੱਧੀਆਂ ਤੋਂ ਵੱਧ ਕੁਰਸੀਆਂ ਟੁੱਟ ਗਈਆਂ ਹਨ। ਯਾਦਵ ਨੇ ਟਵੀਟ ਕਰਨ ਤੋਂ ਬਾਅਦ ਕਿਹਾ ਕਿ ਭਾਜਪਾ ਸਰਕਾਰ ਭਗਵਾਨ ਨੂੰ ਵੀ ਨਹੀਂ ਬਖਸ਼ ਰਹੀ ਹੈ ਅਤੇ ਅੱਜ ਮਹਾਕਾਲ ਮੰਦਿਰ ‘ਚ ਵਿਕਾਸ ਤੋਂ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment