ਉੱਤਰਾਖੰਡ ‘ਚ ਬਚਾਅ ਕਾਰਜ ਪ੍ਰਭਾਵਿਤ, ਸੁਰੰਗ ‘ਚ  ਭਰਿਆ ਪਾਣੀ

TeamGlobalPunjab
1 Min Read

ਤਪੋਵਨ:- ਉੱਤਰਾਖੰਡ ‘ਚ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਤੋਂ ਬਾਅਦ ਹਾਈਡਲ ਪ੍ਰਾਜੈਕਟ ਦੀ ਸੁਰੰਗ ‘ਚ ਪਾਣੀ ਭਰਨ ਕਰਕੇ ਬਚਾਅ ਕਾਰਜ ਪ੍ਰਭਾਵਿਤ ਹੋਏ ਹਨ। ਬਚਾਅ ਕਰਮੀਆਂ ਵੱਲੋਂ ਸੁਰੰਗ ਚੋਂ ਪਾਣੀ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਰਾਹਤ ਤੇ ਬਚਾਅ ਕਾਰਜਾਂ ਦਾ ਅੱਜ 11ਵਾਂ ਦਿਨ ਹੈ।

ਐਨਡੀਆਰਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਮਲਬਾ ਗਿੱਲਾ ਹੋਣ ਕਾਰਨ ਜੇਸੀਬੀ ਨਾਲ ਚੁੱਕਣਾ ਮੁਸ਼ਕਲ ਹੋ ਰਿਹਾ ਹੈ। ਇਸ ਲਈ ਪਾਣੀ ਕੱਢਣ ਤੋਂ ਬਾਅਦ ਹੀ ਹੁਣ ਚਿੱਕੜ ਕੱਢਿਆ ਜਾ ਸਕੇਗਾ। ਹੁਣ ਤੱਕ ਰਾਹਤ ਕਰਮੀ ਸੁਰੰਗ ਦੇ 150 ਮੀਟਰ ਅੰਦਰ ਤੱਕ ਜਾ ਸਕੇ ਹਨ।

TAGGED: ,
Share this Article
Leave a comment