ਸਿਆਸਤ ‘ਚ ਵੱਡਾ ਧਮਾਕਾ, ਇੱਕ ਹੋਰ ਵਿਧਾਇਕ ਵੱਲੋਂ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ, ਟਵੀਟਰ ‘ਤੇ ਅਸਤੀਫਾ ਪਾ ਕੇ ਪਾਰਟੀ ਲੀਡਰਸ਼ਿੱਪ ਨੂੰ ਕਿਹਾ “ਗੁਡ ਬਾਏ”

TeamGlobalPunjab
3 Min Read

[alg_back_button]

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦਿਨ-ਬ-ਦਿਨ ਕਮਜੋਰ ਹੁੰਦੀ ਜਾ ਰਹੀ ਹੈ ਇਸ ਦਾ ਕਾਰਨ ਹੈ ਪਾਰਟੀ ‘ਚ ਪੈਂਦੀ ਫੁੱਟ ਤੋਂ ਬਾਅਦ ਵਿਧਾਇਕਾਂ ਵੱਲੋਂ ਲਗਾਤਾਰ ਪਾਰਟੀ ਤੋਂ ਕਿਨਾਰਾ ਕਰਨਾ। ਜੇਕਰ ਇਹ ਪੰਜਾਬ ਅੰਦਰ ਦੇਖਿਆ ਜਾਵੇ ਤਾਂ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਪਹਿਲਾਂ ਹੀ ਬਗਾਵਤ ਕਰ ਚੁਕੇ ਹਨ ਪਰ ਹੁਣ ਇੰਝ ਲਗਦਾ ਹੈ ਕਿ ਇਸ ਦੀ ਜਾਗ ਰਾਜਧਾਨੀ ਦਿੱਲੀ ਅੰਦਰ ਵੀ ਲੱਗ ਗਿਆ ਹੈ ਕਿਉਂਕਿ ਇੱਥੋਂ ਦੇ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਨੇ ‘ਆਪ’ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਮੂਲੀਅਤ ਕਰਨ ਦਾ ਐਲਾਨ ਕਰ ਦਿੱਤਾ ਹੈ। ਲਾਂਬਾ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਹੋਰ ਲੀਡਰਾਂ ਵਿਰੁੱਧ ਬਗਾਵਤੀ ਸੁਰ ਅਪਣਾਏ ਹੋਏ ਸਨ ਉਨ੍ਹਾਂ ਨੇ ਆਖਰਕਾਰ ‘ਆਪ’ ਛੱਡ ਕਾਂਗਰਸ ਦਾ ਪੱਲਾ ਫੜਨ ਦਾ ਐਲਾਨ ਕਰ ਹੀ ਦਿੱਤਾ ਹੈ। ਆਪਣੇ ਟਵੀਟਰ ਹੈਂਡਲ ‘ਤੇ ਕੀਤੇ ਇਸ ਐਲਾਨ ਵਿੱਚ ਅਲਕਾ ਲਾਂਬਾ ਨੇ ‘ਆਪ’ਆਗੂ ਸੌਰਵ ਭਾਰਦਵਾਜ਼ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਭਾਰਦਵਾਜ ਤੋਂ ਮਿਲਣ ਲਈ ਸਮਾਂ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਲਿਹਾਜਾ ਉਨ੍ਹਾਂ ਵੱਲੋਂ ਟਵੀਟਰ ‘ਤੇ ਪਾਇਆ ਗਿਆ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ।

ਦੱਸ ਦਈਏ ਕਿ ਅਲਕਾ ਲਾਂਬਾ ਦਿੱਲੀ ਦੇ ਚਾਂਦਨੀ ਚੌਂਕ ਇਲਾਕੇ ਤੋਂ ਵਿਧਾਇਕ ਹਨ ਤੇ ਉਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਆਰੰਭ ਕੀਤਾ ਸੀ ਜਿਹੜੇ ਕਿ 20 ਸਾਲ ਪਾਰਟੀ ਵਿੱਚ ਰਹੇ ਪਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ‘ਆਪ’ ਵਿੱਚ ਸ਼ਮੂਲੀਅਤ ਕਰ ਲਈ ਸੀ। ਪਰ ਪਿਛਲੇ ਲੰਮੇ ਸਮੇਂ ਤੋਂ ਉਹ ਵੱਖ ਵੱਖ ਸਟੇਜਾਂ ਤੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਨਿੰਦਾ ਕਰਦੇ ਆ ਰਹੇ ਹਨ ਇੱਥੋਂ ਤੱਕ ਕਿ ਇੱਕ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੂਰੀ ਚਰਚਾ ਹੋਣ ਲੱਗ ਪਈ ਸੀ ਪਰ ਕਿਸੇ ਕਾਰਨਵੱਸ਼ ਇਹ ਨਹੀਂ ਹੋ ਸਕਿਆ। ਬੀਤੇ ਮਹੀਨੇ ਵੀ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਛੱਡਣ ਦਾ ਮਨ ਬਣਾ ਲਿਆ ਹੈ ਤੇ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਪਰ ਹੁਣ ਟਵੀਟਰ ‘ਤੇ ਪਾਏ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ, “ਹੁਣ ‘ਆਪ’ ਨੂੰ ਗੁਡ ਬਾਏ ਕਹਿਣ ਦਾ ਸਮਾਂ ਆ ਗਿਆ ਹੈ”। ਉਨ੍ਹਾਂ ਕਿਹਾ ਕਿ, “ਪਿਛਲੇ 6 ਸਾਲ ਦਾ ਸਮਾਂ ਮੇਰੇ ਸਿੱਖਣ ਲਈ ਬਹੁਤ ਵਧੀਆ ਸਮਾਂ ਸੀ”ਇਸ ਤੋਂ ਬਾਅਦ ਲਾਂਬਾ ਨੇ ਇੱਕ ਹੋਰ ਟਵੀਟ ਵੀ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ, “ਅਰਵਿੰਦ ਕੇਜਰੀਵਾਲ ਜੀ ਤੁਹਾਡੇ ਬੁਲਾਰੇ ਨੇ ਤੁਹਾਡੀ ਇੱਛਾ ਨਾਲ ਕਿਹਾ ਹੈ ਕਿ ਪਾਰਟੀ ਮੇਰਾ ਅਸਤੀਫਾ ਟਵੀਟਰ ਜ਼ਰੀਏ ਵੀ ਸਵੀਕਾਰ ਕਰ ਲਵੇਗੀ ਤਾਂ ਕਿਰਪਾ ਕਰਕੇ ਆਮ ਆਦਮੀ ਪਾਰਟੀ ਜਿਹੜੀ ਕਿ ਹੁਣ ਖਾਸ ਆਦਮੀ ਪਾਰਟੀ ਬਣ ਚੁਕੀ ਹੈ ਦੀ ਪ੍ਰਾਇਮਰੀ ਮੈਂਬਰਸ਼ਿੱਪ ਤੋਂ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ”।

[alg_back_button]

Share this Article
Leave a comment