ਪਿਓ -ਪੁੱਤ ਦੀ ਜੋੜੀ ਨੇ ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’

TeamGlobalPunjab
2 Min Read

ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਦੇ ਤੇਨਾਲੀ ਕਸਬੇ ਦੇ ਕਾਰੀਗਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 14 ਫੁੱਟ ਦਾ ਬੁੱਤ ਲੋਹੇ ਦੇ ਚੂਰੇ ਨਾਲ ਬਣਾਇਆ ਹੈ। ਇਸ ਬੁੱਤ ਨੂੰ ਕਾਰੀਗਰ ਪਿਓ – ਪੁੱਤ ਦੀ ਜੋੜੀ ਨੇ ਤਿਆਰ ਕੀਤਾ ਹੈ। ਪਿਤਾ ਦਾ ਨਾਂ ਕਟੁਰੀ ਵੇਂਕਟੇਸ਼ਵਰ ਰਾਵ ਅਤੇ ਪੁੱਤਰ ਰਵੀਚੰਦਰ ਹਨ, ਜੋ ਕਿ ਤੇਨਾਲੀ ਸ਼ਹਿਰ ਵਿਚ ‘ਸੂਰਈਆ ਸ਼ਿਲਪਾ ਸ਼ਾਲਾ’ ਚਲਾਉਂਦੇ ਹਨ। ਪਿਓ-ਪੁੱਤ ਦੀ ਜੋੜੀ ਬੇਕਾਰ ਸਮੱਗਰੀ, ਲੋਹੇ ਦੇ ਚੀਜ਼ਾਂ ਮੁੱਖ ਰੂਪ ਨਾਲ ਨਟ ਅਤੇ ਬੋਲਟ ਨਾਲ ਬੁੱਤ ਬਣਾਉਣ ਲਈ ਪ੍ਰਸਿੱਧ ਹੈ।

 ਕਟੂਰੀ ਵੈਂਕਟੇਸ਼ਵਰ ਰਾਓ ਨੇ ਕਿਹਾ, “ਲੋਹੇ ਦੇ ਕੂੜੇ ਦੀਆਂ ਮੂਰਤੀਆਂ ਬਣਾਉਣ ਵਿੱਚ ਸਾਡੀ ਅੰਤਰਰਾਸ਼ਟਰੀ ਮਾਨਤਾ ਹੈ।ਉਨ੍ਹਾਂ ਨੇ ਪਿਛਲੇ 12 ਸਾਲਾਂ ਤੋਂ ਤਕਰੀਬਨ 100 ਟਨ ਆਇਰਨ ਸਕ੍ਰੈਪ ਦੀ ਵਰਤੋਂ ਕਰਦਿਆਂ ਕਲਾਤਮਕ ਮੂਰਤੀਆਂ ਬਣਾਈਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਨੇ ਵਿਸ਼ਵ ਰਿਕਾਰਡ ਲਈ 75,000 ਨਟ ਦੀ ਵਰਤੋਂ ਕਰ ਕੇ 10 ਫੁੱਟ ਉੱਚਾ ਮਹਾਤਮਾ ਗਾਂਧੀ ਦਾ ਬੁੱਤ ਤਿਆਰ ਕੀਤਾ ਹੈ। ਇਸ ਨੂੰ ਵੇਖ ਕੇ ਬੇਂਗਲੁਰੂ ਸਥਿਤ ਇਕ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਬਣਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ।

ਵੇਂਕਟੇਸ਼ਵਰ ਨੇ ਦੱਸਿਆ ਕਿ ਬੁੱਤ ਬਣਾਉਣ ਲਈ ਉਨ੍ਹਾਂ ਨੂੰ ਸਾਨੂੰ 2 ਮਹੀਨਿਆਂ ਦਾ ਸਮਾਂ ਲੱਗਾ ਹੈ।  ਲੱਗਭਗ 2 ਮਹੀਨੇ ਤਕ 10 ਤੋਂ 15 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ  ਸਿੰਗਾਪੁਰ, ਮਲੇਸ਼ੀਆ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਵਿਚ ਆਪਣੇ ਲੋਹੇ ਦੇ ਕਬਾੜ ਨਾਲ ਮੂਰਤੀਆਂ ਦਾ ਪ੍ਰਦਰਸ਼ਨ ਵੀ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਲੋਹੇ ਦੇ ਕਬਾੜ ਨਾਲ ਬੁੱਤ ਬਣਾਇਆ ਹੈ।

- Advertisement -

Share this Article
Leave a comment