ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਦੇ ਮਸੀਹਾ ‘ਅਨਮੋਲ ਕਵਾਤਰਾ’ ਦੇ ਗੀਤ ‘ਦਲੇਰੀਆਂ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

Prabhjot Kaur
3 Min Read

ਅਨਮੋਲ ਕਵਾਤਰਾ ਇੱਕ ਅਜਿਹਾ ਨਾਮ ਜੋ ਅੱਜ ਦੀ ਨੌਜਵਾਨ ਪੀੜੀ ਲਈ ਮਿਸਾਲ ਬਣ ਗਿਆ ਹੈ। ਅਨਮੋਲ ਨੇ ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਲਈ ਇੱਕ ਆਸ ਦੀ ਕਿਰਨ ਤੇ ਮਸੀਹਾ ਬਣ ਕੇ ਧਰਤੀ ‘ਤੇ ਜਨਮ ਲਿਆ ਹੈ। ਅਨਮੋਲ ਨੇ ਦੁਨੀਆ ਦੀ ਪਹਿਲੀ ਕੈਸ਼ ਲੈੱਸ NGO ਸ਼ੁਰੂ ਕੀਤੀ ਜਿਸ ਦੁਆਰਾ ਲੱਖਾਂ ਹੀ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ। ਅਨਮੋਲ ਕਵਾਤਰਾ 21 ਸਾਲ ਦੀ ਉਮਰ ‘ਚ ਹੀ ਪੰਜਾਬ ਦੇ ਬਹੁਤ ਹੀ ਵੱਡੇ ਸੋਸ਼ਲ ਵਰਕਰ ਬਣ ਗਏ ਹਨ।

ਕਵਾਤਰਾ ਨੂੰ ਸ਼ੁਰੂ ਤੋਂ ਹੀ ਬੱਚਿਆਂ ਨਾਲ ਲਗਾਅ ਹੈ ਇਸ ਲਈ ਪਹਿਲਾਂ ਉਹ ਗੌਰਮਿੰਟ ਸਕੂਲਾਂ ‘ਚ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਤੇ ਬੱਚਿਆਂ ਨੂੰ ਕਾਪੀਆਂ ਕਿਤਾਬ ਵੰਡਦੇ। ‘we do not accept money or things’ ਦੁਨੀਆ ਦੀ ਪਹਿਲੀ ਐੱਨ.ਜੀ.ਓ. ਹੈ ਜਿਹੜੀ ਬਿਨਾਂ ਪੈਸੇ ਨੂੰ ਹੱਥ ਲਾਏ ਲੋਕਾਂ ਦੇ ਇਲਾਜ ਲਈ ਮਦਦ ਕਰ ਰਹੀ ਹੈ।

ਅਨਮੋਲ ਆਪਣੇ ਡੋਨਰਸ ਨੂੰ ਦਿੰਦੇ ਹਨ ਰੱਬ ਦਾ ਦਰਜਾ
ਇਸ ਐਨਜੀਓ ਦੀ ਸ਼ੁਰੂਆਤ ਸੋਸ਼ਲ ਮੀਡੀਆ ਦੁਆਰਾ ਹੋਈ ਸੀ ਅਨਮੋਲ ਸੋਸ਼ਲ ਮੀਡੀਆ ‘ਤੇ ਹਮੇਸ਼ਾ ਐਕਟਿਵ ਰਹਿੰਦੇ ਸਨ ਤੇ ਜਦੋਂ ਕਦੇ ਕੋਈ ਕੇਸ ਆਉਂਦਾ ਸੀ ਤਾਂ ਪਹਿਲਾਂ ਉਹ ਆਪਣੇ ਆਪ ਜਾਕੇ ਕੇਸ ਸਟਡੀ ਕਰਦੇ ਸਨ ਕਿ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਜਾਂ ਨਹੀਂ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੁਆਰਾ ਡੋਨਰਸ ਜੋੜੇ ਗਏ ਫਿਰ ਜੋ ਵੀ ਕੋਈ ਮਦਦ ਨੂੰ ਅੱਗੇ ਆਉਂਦਾ ਸੀ ਉਸਨੂੰ ਸਿੱਧਾ ਹਸਪਤਾਲ ਬੁਲਾਉਂਦੇ ਸਨ ਅਤੇ ਜ਼ਰੂਰਤਮੰਦ ਪਰਿਵਾਰ ਦੀ ਪੈਸੇ ਨੂੰ ਬਿਨ੍ਹਾ ਹੱਥ ਲਗਾਏ ਮਦਦ ਕਰਵਾਉਂਦੇ ਸਨ ਤੇ ਅੱਜ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਅਨਮੋਲ ਨੇ ਲਾਈਵ ਹੋ ਕੇ ਬੱਚਿਆਂ ਦੇ ਇਲਾਜ ਲਈ ਸ਼ੇਅਰ ਕਰਨਾ ਸ਼ੁਰੂ ਕੀਤਾ ਜਿਸ ਨਾਲ ਹੌਲੀ ਹੌਲੀ ਇਸ ਐਨਜੀਓ ਨਾਲ ਲੋਕ ਜੁੜਨੇ ਸ਼ੁਰੂ ਹੋਏ। ਸੋਸ਼ਲ ਮੀਡੀਆ ਦੁਆਰਾ ਹੀ ਦੇਸ਼ ਵਿਦੇਸ਼ਾਂ ਤੋਂ ਲੋਕ ਇਸ ਐਨਜੀਓ ਨਾਲ ਜੁੜ ਰਹੇ ਹਨ ਤੇ ਆਪਣਾ ਯੋਗਦਾਨ ਪਾ ਰਹੇ ਹਨ।

ਇਸਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੋਲਡੀ ਤੇ ਸੱਤਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਅਨਮੋਲ ਕਵਾਤਰਾ ਦੇ ਨਾਲ ਜੁੜੇ ਹੋਏ ਹਨ ਤੇ ਇਸ ਵਾਰ ਦੇਸੀ ਕਰਿਊ ਵਾਲਿਆਂ ਅਨਮੋਲ ਕਵਾਤਰਾ ਦਾ ਗੀਤ ‘ਦਲੇਰੀਆਂ’ ਲਈ ਮਿਊਜ਼ਿਕ ਤਿਆਰ ਕੀਤਾ ਹੈ ਜੋ ਕਿ ਰਿਲੀਜ਼ ਹੋ ਚੁੱਕਿਆ ਹੈ। ਅਨਮੋਲ ਦੇ ਗੀਤ ਦਲੇਰੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਗੀਤ ਰਿਲੀਜ਼ ਹੁੰਦੇ ਹੀ ਦੋ ਦਿਨਾਂ ਦੇ ਅੰਦਰ ਯੂਟਿਊਬ ‘ਤੇ 1 ਮਿਲੀਅਨ ਤੋਂ ਜ਼ਿਆਦਾ ਵਾਰ ਇਸ ਗੀਤ ਨੂੰ ਦੇਖਿਆ ਜਾ ਚੁੱਕਿਆ ਹੈ।
(ਪ੍ਰਭਜੋਤ ਕੌਰ)

Share this Article
Leave a comment