ਗਾਜ਼ਾ ਪੱਟੀ ‘ਚ ਹਮਾਸ ਨਾਲ ਜੰਗ ਦੌਰਾਨ ਭਾਰਤੀ ਮੂਲ ਦਾ ਸੈਨਿਕ ਸ਼ਹੀਦ

Rajneet Kaur
3 Min Read

ਨਿਊਜ਼ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। ਦੋਵਾਂ ਵਿਚਾਲੇ ਚੱਲ ਰਹੇ ਸੰਘਰਸ਼ ‘ਚ ਹੁਣ ਤੱਕ 16 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਗਾਜ਼ਾ ਪੱਟੀ ਵਿੱਚ ਲੜਾਈ ਦੌਰਾਨ ਭਾਰਤੀ ਮੂਲ ਦੇ 34 ਸਾਲਾ ਇਜ਼ਰਾਈਲੀ ਫੌਜੀ ਦੀ ਮੌਤ ਹੋ ਗਈ ਹੈ। ਹਮਾਸ ਨਾਲ ਚੱਲ ਰਹੀ ਜੰਗ ਵਿੱਚ ਭਾਰਤ ਨੇ ਕਈ ਸੈਨਿਕ ਗੁਆ ਦਿੱਤੇ ਹਨ। 

ਦੱਸ ਦਈਏ ਕਿ ਗਿਲ ਡੇਨੀਅਲ ਦੀ ਮੰਗਲਵਾਰ ਨੂੰ ਗਾਜ਼ਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਲਾਸ਼ ਨੂੰ ਡੈਨੀਅਲ ਦੇ ਗ੍ਰਹਿ ਜ਼ਿਲ੍ਹੇ ਦੇ ਫੌਜੀ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ। ਇਜ਼ਰਾਈਲ ਨੇ ਕਿਹਾ ਕਿ ਅਸੀਂ ਉਨ੍ਹਾਂ ਫੌਜੀਆਂ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਰਾਸ਼ਟਰ ਦੇ ਸਨਮਾਨ ‘ਚ ਹਥਿਆਰ ਚੁੱਕੇ। ਅੱਜ ਅਸੀਂ ਇੱਕ ਹੋਰ IDF (ਇਜ਼ਰਾਈਲ ਡਿਫੈਂਸ ਫੋਰਸਿਜ਼) ਦਾ ਸਿਪਾਹੀ ਗੁਆ ਦਿੱਤਾ ਹੈ।

ਭਾਰਤੀ ਯਹੂਦੀ ਵਿਰਾਸਤ ਕੇਂਦਰ ਨੇ ਕਿਹਾ ਕਿ ਹਮਾਸ ਨਾਲ ਚੱਲ ਰਹੀ ਜੰਗ ਵਿੱਚ ਇਜ਼ਰਾਈਲ ਨੇ ਹੁਣ ਤੱਕ ਕਈ ਸੈਨਿਕ ਗੁਆ ਦਿੱਤੇ ਹਨ। ਅਸੀਂ ਇੱਕ ਹੋਰ ਇਜ਼ਰਾਈਲੀ ਫੌਜੀ ਸਿਪਾਹੀ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹਾਂ। ਗਿਲ ਡੇਨੀਅਲ ਨੇ ਆਪਣੀ ਮਾਸਟਰ ਦੀ ਡਿਗਰੀ ਹਿਬਰੂ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਤੋਂ ਕੀਤੀ ਹੈ। ਜੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਗਿੱਲ 10 ਅਕਤੂਬਰ ਨੂੰ ਰਿਜ਼ਰਵ ਵਿੱਚ ਚਲਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਮੰਗਣੀ ਇਕ ਮਹੀਨਾ ਪਹਿਲਾਂ ਹੀ ਹੋਈ ਸੀ। ਦੋਸਤ ਟਿਰਜ਼ਾਹ ਲਵੀ ਨੇ ਕਿਹਾ ਕਿ ਗਿਲ ਡੇਨੀਅਲ ਇੱਕ ਪ੍ਰਤਿਭਾਵਾਨ ਸੀ।

- Advertisement -

ਦੱਸ ਦਈਏ ਕਿ ਇਜ਼ਰਾਇਲੀ ਹਮਲੇ ‘ਚ ਹੁਣ ਤੱਕ 16,248 ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ‘ਚ 7,112 ਬੱਚੇ ਅਤੇ 4,885 ਔਰਤਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ ਕਿਹਾ ਹੈ ਕਿ ਹਮਾਸ ਨੇ 100 ਤੋਂ ਜ਼ਿਆਦਾ ਬੰਧਕਾਂ ਨੂੰ ਵਾਪਿਸ ਭੇਜ ਦਿੱਤਾ ਹੈ ਪਰ 138 ਲੋਕ ਅਜੇ ਵੀ ਉਸ ਦੀ ਹਿਰਾਸਤ ‘ਚ ਹਨ, ਜਿਨ੍ਹਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਇਜ਼ਰਾਇਲੀ ਫੌਜ ਦੇ ਬੁਲਾਰੇ ਡੇਨੀਅਲ ਹੈਗਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਨੂੰ ਆਜ਼ਾਦ ਕਰਨ ਦੀ ਅਪੀਲ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment