ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਲਈ ਇਕੱਠੀ ਨਹੀਂ ਹੋਈ ਬਲੱਡ ਮਨੀ ਨਾਂ ਸਰਕਾਰ ਤੋਂ ਮਿਲ ਰਹੀ ਮਦਦ

TeamGlobalPunjab
3 Min Read

ਮੁਕਤਸਰ: ਇੱਥੋਂ ਦੇ ਮੱਲਣ ਪਿੰਡ ਦਾ ਨੌਜਵਾਨ ਬਲਵਿੰਦਰ ਸਿੰਘ ਜੋ ਕਿ ਸਾਊਦੀ ਅਰਬ ਵਿਖੇ ਜ਼ਿੰਦਗੀ ਤੇ ਮੌਤ ਵਿਚ ਲੜਾਈ ਲੜ ਰਿਹਾ। ਇਸ ਪਰਿਵਾਰ ਦੀ ਸਰਕਾਰ ਵਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ। ਇਹ ਨੌਜਵਾਨ 2008 ’ਚ ਰੋਟੀ ਦੀ ਭਾਲ ਵਿਚ ਸਾਊਦੀ ਅਰਬ ਗਿਆ ਸੀ।

ਬਲਵਿੰਦਰ ਸਿੰਘ ਦਾ ਸਾਊਦੀ ਅਰਬ ਦੀ ਇੱਕ ਵਰਕਸ਼ਾਪ ‘ਚ ਕਿਸੇ ਪੰਜਾਬੀ ਦੀ ਮਦਦ ਲਈ ਗਿਆ ਸੀ, ਜਿੱਥੇ ਉਨ੍ਹਾਂ ਦਾ ਇੱਕ ਮਿਸਰ ਦੇ ਨੌਜਵਾਨ ਨਾਲ ਝਗੜਾ ਹੋ ਗਿਆ ਤੇ ਉਸ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਸਨ। ਜਿਸ ਦੋਸ਼ ‘ਚ ਪੁਲਿਸ ਨੇ ਬਲਵਿੰਦਰ ਸਿੰਘ ਤੇ ਉਸ ਦੇ ਸਾਥੀ ਨੂੰ ਜੇਲ੍ਹ ‘ਚ ਭੇਜ ਦਿੱਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਮਿਸਰ ਦੇ ਪੀੜਤ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਕਾਰਨ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਨੂੰ ਪੀੜਤ ਪਰਿਵਾਰ ਨਾਲ ਸਮਝੌਤਾ ਕਰਨ ਦੇ ਹੁਕਮ ਦਿੱਤੇ ਹਨ। ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਜੇਕਰ ਬਲਵਿੰਦਰ ਸਿੰਘ ਵੱਲੋਂ ਮ੍ਰਿਤਕ ਪਰਿਵਾਰ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਬਦਲੇ ਬਲਵਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਦੱਸ ਦਈਏ ਕਿ ਮ੍ਰਿਤਕ ਪਰਿਵਾਰ ਵੱਲੋਂ ਸਮਝੌਤੇ ਲਈ ਬਲਵਿੰਦਰ ਸਿੰਘ ਤੋਂ 1 ਕਰੋੜ 90 ਲੱਖ ਰੁਪਏ ਬਲੱਡ ਮਨੀ ਦੀ ਮੰਗ ਕੀਤੀ ਹੈ। ਬਲਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਬਲਵਿੰਦਰ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਬਲਵਿੰਦਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

- Advertisement -

ਇਸ ਘਟਨਾ ਤੋਂ ਬਾਅਦ ਦੇਸ਼ ਵਿਦੇਸ਼ ਦੇ ਲੋਕ ਬਲਵਿੰਦਰ ਸਿੰਘ ਦੀ ਮਦਦ ਲਈ ਸਾਹਮਣੇ ਆਏ ਹਨ। ਬੈਲਜੀਅਮ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਚਕ ਬਖਤੂ (ਐੱਨਆਰਆਈ) ਨੇ ਆਪਣੇ ਸਾਥੀਆਂ ਨਾਲ ਮਿਲਕੇ ਪਿੰਡ ਮੱਲਣ (ਸ੍ਰੀ ਮੁਕਤਸਰ ਸਾਹਿਬ) ਵਿਖੇ ਪਹੁੰਚ ਕੀਤੀ ਤੇ ਆਪਣੇ ਵੱਲੋਂ 9 ਲੱਖ ਰੁਪਏ ਦੀ ਮਦਦ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਦਿੱਤੀ।

ਇਸ ਤੋਂ ਬਾਅਦ ਬਲਵਿੰਦਰ ਸਿੰਘ ਦੀ ਮਦਦ ਲਈ ਵਿਦੇਸ਼ਾਂ ‘ਚ ਬੈਠੇ ਪੰਜਾਬੀ ਭਰਾਵਾਂ ਨੇ ਵੀ ਮਦਦ ਲਈ ਹੱਥ ਅੱਗੇ ਕੀਤੇ ਹਨ। ਇਸ ਦੇ ਨਾਲ ਹੀ ਸਥਾਨਕ ਪਿੰਡਾਂ ਦੇ ਲੋਕਾਂ ਵੱਲੋਂ ਵੀ ਬਲਵਿੰਦਰ ਸਿੰਘ ਦੀ ਮਦਦ ਕੀਤੀ ਜਾ ਰਹੀ ਹੈ। ਹੁਣ ਤੱਕ ਪਰਿਵਾਰ ਕੋਲ ਲਗਭਗ 50 ਲੱਖ ਰੁਪਏ ਮਦਦ ਦੇ ਰੂਪ ‘ਚ ਇਕੱਠੇ ਹੋ ਚੁੱਕੇ ਹਨ। ਬਲਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਤੇ ਹੋਰ ਕੋਈ ਵੀ ਰਾਜਨੀਤਿਕ ਲੀਡਰ ਉਨ੍ਹਾਂ ਦੀ ਮਦਦ ਲਈ ਨਹੀਂ ਪਹੁੰਚਿਆ ਹੈ।

Share this Article
Leave a comment