Breaking News

ਅਮਿਤਾਭ ਬੱਚਨ ਨੇ ਮੁੰਬਈ ‘ਚ ਖਰੀਦਿਆ ਕਰੋੜਾਂ ਰੁਪਏ ਦਾ ਆਲੀਸ਼ਾਨ ਅਪਾਰਟਮੈਂਟ

ਨਿਊਜ਼ ਡੈਸਕ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਵੱਖ-ਵੱਖ ਕਾਰਨਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਕਦੇ ਤਾਂ ਉਹ ਆਪਣੇ ਸੋਸ਼ਲ ਮੀਡੀਆ ਪੋਸਟ ਕਾਰਨ ਚਰਚਾ ‘ਚ ਰਹਿੰਦੇ ਹਨ ਤਾਂ ਕਦੇ ਲੋਕਾਂ ਦੀ ਮੱਦਦ ਲਈ। ਇਸ ਵਿਚਾਲੇ ਇੱਕ ਵਾਰ ਫਿਰ ਅਮਿਤਾਭ ਬੱਚਨ ਚਰਚਾ ਵਿੱਚ ਹਨ, ਪਰ ਇਸ ਵਾਰ ਵਜ੍ਹਾ ਉਨ੍ਹਾਂ ਦਾ ਨਵਾਂ ਆਲੀਸ਼ਾਨ ਘਰ ਹੈ।

31 ਕਰੋੜ ਰੁਪਏ ਦਾ ਅਪਾਰਟਮੈਂਟ

ਅਸਲ ‘ਚ ਅਮਿਤਾਭ ਬੱਚਨ ਨੇ ਮੁੰਬਈ ਵਿੱਚ 31 ਕਰੋੜ ਰੁਪਏ ਦਾ ਇਕ ਡੁਪਲੈਕਸ ਖਰੀਦਿਆ ਹੈ, ਜੋ ਕਿ 5184 ਵਰਗਫੁੱਟ ਦਾ ਹੈ। ਅਮਿਤਾਭ ਬੱਚਨ ਦਾ ਇਹ ਡੁਪਲੈਕਸ ਅੰਧੇਰੀ ਵਿੱਚ ਸਥਿਤ ਹੈ। Zapkey.com ਦੀ ਇਕ ਰਿਪੋਰਟ ਮੁਤਾਬਕ ਅਮਿਤਾਭ ਨੇ ਇਹ ਅਪਾਰਟਮੈਂਟ ਕ੍ਰਿਸਟਲ ਗਰੁੱਪ ਦੇ ਅਟਲਾਂਟਿਸ ਪ੍ਰੋਜੈਕਟ ਵਿੱਚ ਖ਼ਰੀਦਿਆ ਹੈ।

ਰਿਪੋਰਟਾਂ ਮੁਤਾਬਕ ਅਮਿਤਾਭ ਬੱਚਨ ਦਾ ਇਹ ਡੁਪਲੈਕਸ 34 ਮੰਜ਼ਿਲਾ ਨਿਰਮਾਣ ਅਧੀਨ ਬਿਲਡਿੰਗ ਦੀ 27ਵੀਂ ਤੇ 28ਵੀਂ ਮੰਜ਼ਿਲ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਡੁਪਲੈਕਸ ਦੇ ਨਾਲ ਇੱਕ ਜਾਂ ਦੋ ਨਹੀਂ ਸਗੋਂ 6 ਪਾਰਕਿੰਗਾਂ ਮਿਲੀਆਂ ਹਨ। ਅਮਿਤਾਭ ਨੇ ਇਹ ਅਪਾਰਟਮੈਂਟ 31 ਦਸੰਬਰ 2020 ਨੂੰ ਖਰੀਦਿਆ ਸੀ, ਜਦਕਿ 12 ਅਪ੍ਰੈਲ 2021 ਵਾਲੇਦਿਨ ਇਸ ਦਾ ਰਜਿਸਟ੍ਰੇਸ਼ਨ ਕਰਵਾਇਆ ਗਿਆ।

Check Also

‘ਮੈਂ ਸਖ਼ਤ ਮਿਹਨਤ ਅਤੇ ਹੁਨਰ ਨਾਲ ਪ੍ਰਸ਼ੰਸਕਾਂ ਦਾ ਪਿਆਰ ਹਾਸਲ ਕੀਤਾ ਹੈ’,ਨੇਹਾ ਕੱਕੜ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ

ਨਿਊਜ਼ ਡੈਸਕ: ਨੇਹਾ ਨੂੰ ਮਸ਼ਹੂਰ ਗਾਇਕਾ ਫਾਲਗੁਨੀ ਪਾਠਕ ਦੇ ਆਈਕਾਨਿਕ ਗੀਤ ਮੈਂਨੇ ਪਾਇਲ ਹੈ ਛਨਕਈ …

Leave a Reply

Your email address will not be published.