ਆਖਿਰ ਕਾਜੋਲ ਨੇ ਭਰੇ ਪੰਡਾਲ ‘ਚ ਜਯਾ ਬੱਚਨ ਨੂੰ ਕਿਉਂ ਝਿੜਕਿਆ? ਵੀਡੀਓ

Prabhjot Kaur
2 Min Read

ਨਿਊਜ਼ ਡੈਸਕ: ਨਰਾਤਿਆਂ ਦੇ ਸੀਜ਼ਨ ‘ਚ ਹਰ ਪਾਸੇ ਦੁਰਗਾ ਪੂਜਾ ਕੀਤੀ ਜਾ ਰਹੀ ਹੈ। ਪੰਡਾਲਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਬਾਲੀਵੁੱਡ ‘ਚ ਵੀ ਸਿਤਾਰੇ ਸਿਤਾਰੇ ਵੀ ਧੂਮਧਾਮ ਨਾਲ ਦੁਰਜਾ ਪੂਜਾ ਕਰਦੇ ਹਨ। ਫਿਲਮ ਇੰਡਸਟਰੀ ‘ਚ ਹਰ ਸਾਲ ਕਾਜੋਲ ਦਾ ਪਰਿਵਾਰ ਆਪਣੇ ਵਲੋਂ ਇਸ ਦਾ ਆਯੋਜਨ ਕਰਦਾ ਹੈ। ਇਸ ਸਾਲ ਵੀ ਕਾਜੋਲ ਦੇ ਪਰਿਵਾਰ ਨੇ ਦੁਰਗਾ ਪੂਜਾ ਦਾ ਆਯੋਜਨ ਕੀਤਾ, ਜਿਸ ‘ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੇ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਇੱਕ ਵੀਡੀਓ ਸੁਰਖੀਆਂ ‘ਚ ਆਈ ਹੈ, ਜਿਸ ‘ਚ ਕਾਜੋਲ ਦੁਰਗਾ ਮਾਂ ਦੇ ਦਰਸ਼ਨ ਕਰਨ ਆਈ ਜਯਾ ਬੱਚਨ ਨੂੰ ਝਿੜਕਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਯਾ ਬੱਚਨ ਵੀ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੀ ਉਨ੍ਹਾਂ ਨੇ ਚਿਹਰੇ ‘ਤੇ ਮਾਸਕ ਪਾਇਆ ਹੋਇਆ ਹੈ। ਪਰ ਜਦੋਂ ਕਾਜੋਲ ਉਨ੍ਹਾਂ ਨੂੰ ਮਿਲਦੀ ਹੈ, ਤਾਂ ਉਹ ਚੀਕਦੀ ਹੈ, “ਮਾਸਕ ਉਤਾਰਨਾ ਪਵੇਗਾ, ਭਾਵੇਂ ਕੋਈ ਵੀ ਹੋਵੇ”। ਜਿਸ ‘ਤੇ ਜਯਾ ਬੱਚਨ ਵੀ ਹੱਸ ਪਈ। ਕਾਜੋਲ ਦੀ ਪਿਆਰ ਭਰੀ ਝਿੜਕ ਅਤੇ ਗੁੱਸੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

ਵੀਡੀਓ ‘ਤੇ ਕਮੈੈਂਟ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘ਸਿਰਫ ਕਾਜੋਲ ਹੀ ਅਜਿਹਾ ਕਰ ਸਕਦੀ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਕਾਜੋਲ ਨੂੰ ਦੇਖ ਕੇ ਮਜ਼ਾ ਆਇਆ’।

 

- Advertisement -
View this post on Instagram

 

A post shared by Viral Bhayani (@viralbhayani)

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment