Home / North America / ਅਮਰੀਕਾ ’ਚ ਦਸਤਾਰ ਦੀ ਜੰਗ ਜਿੱਤਣ ਵਾਲੇ ਗੁਰਿੰਦਰ ਸਿੰਘ ’ਤੇ ਬਣੀ ਫਿਲਮ..
American teenager makes film on Sikh man

ਅਮਰੀਕਾ ’ਚ ਦਸਤਾਰ ਦੀ ਜੰਗ ਜਿੱਤਣ ਵਾਲੇ ਗੁਰਿੰਦਰ ਸਿੰਘ ’ਤੇ ਬਣੀ ਫਿਲਮ..

ਅਮਰੀਕਾ ਦੇ ਹਵਾਈ ਅੱਡੇ ‘ਤੇ ਵੀ ਸਿੱਖਾਂ ਨੂੰ ਦਸਤਾਰ ਨਾ ਉਤਾਰਣ ਦਾ ਹੱਕ ਦਿਲਾਉਣ ਵਾਲੇ ਭਾਰਤੀ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ‘ਤੇ ਇੱਕ 18 ਸਾਲਾ ਲੜਕੀ ਨੇ ਇਕ ਲਘੂ ਫਿਲਮ ‘ਸਿੰਘ’ ਬਣਾਈ ਹੈ। ਗੁਰਿੰਦਰ ਦੇ ਸੰਘਰਸ਼ ਕਾਰਨ ਹੀ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਦਸਤਾਰ ਨੀਤੀ ਵਿਚ ਬਦਲਾਅ ਕਰਨਾ ਪਿਆ ਹੈ।
American teenager makes film on Sikh man
ਇਡੀਆਨਾ ਦੀ ਵਿਦਿਆਰਥਣ ਅਤੇ ਅਦਾਕਾਰਾ ਜੇਨਾ ਰੁਈਜ ਵੱਲੋਂ ਨਿਰਦੇਸ਼ਤ ਫਿਲਮ 2007 ਦੀ ਇਕ ਸੱਚੀ ਘਟਨਾ ਉਤੇ ਅਧਾਰਿਤ ਹੈ, ਜਦੋਂ ਸਿੱਖ ਉਦਮੀ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬਫੇਲੋ ’ਚ ਜਹਾਜ਼ ਉਤੇ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ । ਏਅਰਪੋਰਟ ਉਤੇ ਤਮਾਮ ਸੁਰੱਖਿਆ ਵਿਵਸਥਾ ਨਾਲ ਸਫਲਤਾਪੂਰਵਕ ਲੰਘਣ ਦੇ ਬਾਅਦ ਉਨ੍ਹਾਂ ਦਸਤਾਰ ਉਤਾਰਨ ਤੋਂ ਮਨਾ ਕਰ ਦਿੱਤਾ ਸੀ ਇਸ ਲਈ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ।
American teenager makes film on Sikh man
ਇਸ ਘਟਨਾ ਦੇ ਬਾਅਦ ਇੰਡੀਆਨਾ ਪੁਲਿਸ ਵਿਚ ਰਹਿਣ ਵਾਲੇ ਖਾਲਸਾ ਨੇ ਅਮਰੀਕੀ ਕਾਂਗਰਸ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ। ਇਸ ਤੋਂ ਬਾਅਦ ਦੇਸ਼ ਭਰ ਦੇ ਹਵਾਈ ਅੱਗੇ ਵਿਚ ਪੱਗ ਨੂੰ ਲੈ ਕੇ ਨੀਤੀ ਵਿਚ ਬਦਲਾਅ ਹੋਇਆ। ਖਾਲਸਾ ਨੂੰ ਉਨ੍ਹਾਂ ਦੀ ਮੁਹਿੰਮ ਲਈ ਹਾਲ ਹੀ ਵਿਚ ਵਿਸ਼ਿਸ਼ਟ ਰੋਸਾ ਪਾਕਰਸ ਟ੍ਰੇਲਬਲੇਜਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।
American teenager makes film on Sikh man
ਇਡੀਆਨਾ ਯੂਨੀਵਰਸਿਟੀ–ਪਰਡਿਊ ਯੂਨੀਵਰਸਿਟੀ ਇਡੀਆਨਾ ਪੁਲਿਸ ਵਿਚ ਨਿਊਕਲੀਅਰ ਮੈਡੀਸੀਨ ਟੈਕਨੋਲਾਜੀ ਵਿਚ ਗ੍ਰੇਜੂਏਸ਼ਨ ਕਰ ਰਹੀ ਰੁਈਜ ਨੇ ਕਿਹਾ ਕਿ ਅਤੀਤ ਦੀ ਉਸ ਘਟਨਾ ਨੂੰ ਦਿਖਾਉਣਾ ਸਨਮਾਨ ਦੀ ਗੱਲ ਹੈ, ਜਿਸਦੀ ਬਦੌਲਤ ਪੱਗ ਹਟਾਉਣ ਸਬੰਧੀ ਸਾਡੀ ਨੀਤੀ ਵਿਚ ਬਦਲਾਅ ਕਰਨਾ ਪਿਆ ਹੈ। ਇਡੀਆਨਾ ਪੁਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ‘ਸਿੰਘ’ ਫਿਲਮ ਦਾ ਫਿਲਮਾਂਕਣ ਹੋਇਆ ਹੈ ਅਤੇ ਅਗਲੇ ਮਹੀਨੇ ਇਹ ਫਿਲਮ ਰਿਲੀਜ਼ ਹੋਵੇਗੀ।

Check Also

ਐਲੀ ਮਾਂਗਟ ਦੇ ਪ੍ਰੇਮੀਆਂ ਲਈ ਆਈ ਖੁਸ਼ੀ ਦੀ ਖ਼ਬਰ, ਅਦਾਲਤ ਨੇ ਦਿੱਤਾ ਐਲੀ ਦੇ ਹੱਕ ਵੱਡਾ ਫੈਸਲਾ..

ਚੰਡੀਗੜ੍ਹ : ਦੋ ਪ੍ਰਸਿੱਧ ਪੰਜਾਬੀ ਕਲਾਕਾਰਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਬੀਤੇ ਦਿਨੀਂ ਸ਼ੁਰੂ …

Leave a Reply

Your email address will not be published. Required fields are marked *