ਭਾਰਤੀ ਮੂਲ ਦੀ ਰੇਨੂੰ ਖਟਰ ਦੀ ਯੂਐਸ ਅਕੈਡਮੀ ਲਈ ਹੋਈ ਚੋਣ

TeamGlobalPunjab
1 Min Read

ਹਾਉਸਟਨ: ਅਜ ਭਾਰਤੀਆਂ ਨੇ ਨਾ ਸਿਰਫ ਆਪਣੇ ਦੇਸ਼ ਵਿੱਚ ਬਲਕਿ ਬਾਹਰੀ ਮੁਲਕਾਂ ਵਿਚ ਜਾ ਕੇ ਵੀ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਇਸ ਦੇ ਚਲਦਿਆਂ ਹੁਣ ਭਾਰਤੀ ਮੂਲ ਦੀ ਇਕ ਮਹਿਲਾ ਅਮਰੀਕਾ ਵਿੱਚ ਯੂਨੀਵਰਸਿਟੀ ਦੀ ਚਾਂਸਲਰ ਰੇਨੂ ਖਟਰ ਨੂੰ ਸਿੱਖਿਆ ਅਤੇ ਅਕਾਦਮਿਕ ਲੀਡਰਸ਼ਿਪ ਦੇ ਖੇਤਰਾਂ ਵਿਚ ਪਾਏ ਯੋਗਦਾਨਾਂ ਲਈ ਅਮਰੀਕਾ ਵਿੱਚ ਅਕੈਡਮੀ ਆਫ਼ ਆਰਟਸ ਐਂਡ ਸਾਇੰਸਜ਼ ਲਈ ਚੁਣਿਆ ਗਿਆ ਹੈ। ਦਸਣਯੋਗ ਹੈ ਕਿ ਰੇਨੂ ਖੱਟਰ ਸੰਯੁਕਤ ਰਾਜ ਵਿੱਚ ਇੱਕ ਵਿਆਪਕ ਖੋਜ ਯੂਨੀਵਰਸਿਟੀ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਚਾਂਸਲਰ ਅਤੇ ਪਹਿਲੀ ਭਾਰਤੀ ਪ੍ਰਵਾਸੀ ਬਣ ਗਈ ਹੈ ।

 

ਦਸ ਦੇਈ ਕਿ 61 ਸਾਲਾ ਰੇਨੂੰ ਭਾਰਤ ਦੇ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਕ 276 ਹੋਰਨਾਂ ਵਿਚੋਂ ਰੇਨੂੰ ਦੀ ਚੋਣ ਕੀਤੀ ਗਈ ਹੈ। ਆਪਣੇ ਟਵਿੱਟਰ ਹੈਂਡਲ ਰਾਹੀਂ ਖਟਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਿ ਉਹ ਅਮੇਰਿਕਨ ਅਕੈਡਮੀ ਆਫ ਆਰਟਸ ਐਂਡ ਸਾਇੰਸਜ਼ ਲਈ ਚੁਣੇ ਜਾਣ ਤੋਂ ਬਹੁਤ ਨਿਮਰ ਹੈ ਅਤੇ ਖਸ਼ ਹੈ।

Share this Article
Leave a comment