ਸਰੀਰ ‘ਚ ਜਮ੍ਹਾ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਖਾਓ ਇਹ ਚੀਜ਼ਾਂ

Rajneet Kaur
3 Min Read

ਨਿਊਜ਼ ਡੈਸਕ: ਕੋਲੈਸਟ੍ਰੋਲ ਇੱਕ ਕਿਸਮ ਦੀ ਚਰਬੀ ਹੈ, ਜੋ ਸਰੀਰ ਲਈ ਸੈੱਲ ਅਤੇ ਹਾਰਮੋਨ ਬਣਾਉਣ ਦਾ ਕੰਮ ਕਰਦੀ ਹੈ। ਪਰ ਜਦੋਂ ਸਰੀਰ ਵਿੱਚ ਇਸ ਦਾ ਪੱਧਰ ਵਧਣ ਲੱਗਦਾ ਹੈ ਤਾਂ ਕਈ ਸਿਹਤ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਸਰੀਰ ਵਿੱਚ ਕੋਲੈਸਟ੍ਰੋਲ ਦਾ ਸੁਰੱਖਿਅਤ ਪੱਧਰ ਉਮਰ ਦੇ ਹਿਸਾਬ ਨਾਲ ਬਦਲਦਾ ਹੈ। ਦੱਸ ਦਈਏ ਕਿ ਕੋਲੈਸਟ੍ਰੋਲ ਦਾ ਵਧਣਾ ਪੱਧਰ ਤੁਹਾਡੀ ਖਰਾਬ ਜੀਵਨ ਸ਼ੈਲੀ ਦਾ ਨਤੀਜਾ ਹੈ। ਹਾਲਾਂਕਿ, ਤੁਸੀਂ ਦਵਾਈਆਂ ਲੈ ਕੇ ਵੀ ਇਸਨੂੰ ਬਰਕਰਾਰ ਰੱਖ ਸਕਦੇ ਹੋ। ਪਰ ਇਸਦੀ ਦਵਾਈ ਤੁਹਾਨੂੰ ਬਿਨਾਂ ਕਿਸੇ ਗੈਪ ਦੇ ਰੋਜ਼ਾਨਾ ਲੈਣੀ ਪਵੇਗੀ।

ਕੜੀ ਪੱਤਾ ਸਰੀਰ ਵਿੱਚ ਖ਼ਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਅਜਿਹਾ ਇਸ ‘ਚ ਮੌਜੂਦ ਐਂਟੀਆਕਸੀਡੈਂਟਸ ਦੇ ਕਾਰਨ ਹੁੰਦਾ ਹੈ, ਜੋ ਚੰਗੇ ਕੋਲੈਸਟ੍ਰਾਲ ਨੂੰ ਵਧਾਉਣ ਲਈ ਜ਼ਰੂਰੀ ਹੁੰਦੇ ਹਨ। ਕੜੀ ਪੱਤੇ ਦੇ ਫਾਇਦੇ ਲਈ, ਤੁਸੀਂ ਰੋਜ਼ਾਨਾ 8-10 ਪੱਤੀਆਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ। ਪਰ ਇਸ ਤੋਂ ਪਹਿਲਾਂ ਆਪਣੇ ਸਿਹਤ ਮਾਹਿਰ ਦੀ ਸਲਾਹ ਜ਼ਰੂਰ ਲਓ।

ਧਨੀਏ ਦੀਆਂ ਪੱਤੀਆਂ ਦੀ ਵਰਤੋਂ ਹਰ ਘਰ ਵਿੱਚ ਖਾਣਾ ਬਣਾਉਣ ਵਿੱਚ ਕੀਤੀ ਜਾਂਦੀ ਹੈ। ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਇਹ ਖਾਣੇ ਦਾ ਸਵਾਦ ਸੁਧਾਰਨ ਦੇ ਨਾਲ-ਨਾਲ ਸਿਹਤ ਨੂੰ ਸੁਧਾਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ।

ਜੇਕਰ ਤੁਸੀਂ ਕੋਲੈਸਟ੍ਰੋਲ ਨੂੰ ਘੱਟ ਕਰਨ ਦਾ ਘਰੇਲੂ ਉਪਾਅ ਲੱਭ ਰਹੇ ਹੋ, ਤਾਂ ਜਾਮੁਨ ਦੇ ਪੱਤੇ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹਨ। ਅਸਲ ‘ਚ ਇਸ ‘ਚ ਐਂਟੀਆਕਸੀਡੈਂਟ ਅਤੇ ਐਂਥੋਸਾਇਨਿਨ ਵਰਗੇ ਗੁਣ ਹੁੰਦੇ ਹਨ, ਜੋ ਨਾੜੀਆਂ ‘ਚ ਜਮ੍ਹਾ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ।

- Advertisement -

ਤੁਲਸੀ ਦੇ ਪੱਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਨਾਰਮਲ ਕਰਨ ‘ਚ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਅਸਲ ‘ਚ ਇਸ ‘ਚ ਮੌਜੂਦ ਗੁਣ ਮੈਟਾਬੋਲਿਕ ਤਣਾਅ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ, ਜੋ ਸਰੀਰ ਦੇ ਭਾਰ ਅਤੇ ਕੋਲੈਸਟ੍ਰਾਲ ਨੂੰ ਬਰਕਰਾਰ ਰੱਖਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment