ਭਾਰਤ ਨੂੰ ਲੈ ਕੇ ਜੋਅ ਬਾਇਡਨ ਦੇ ਬਿਆਨ ਤੋਂ ਪੈਦਾ ਹੋਏ ਵਿਵਾਦ ਨੂੰ ਦੂਰ ਕਰਨ ਲਈ ਅਮਰੀਕਾ ਨੇ ਜਾਰੀ ਕੀਤਾ ਬਿਆਨ

TeamGlobalPunjab
3 Min Read

ਵਾਸ਼ਿੰਗਟਨ- ਅਮਰੀਕਾ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਪਿਛਲੇ ਦਿਨੀਂ ਭਾਰਤ ਨੂੰ ਲੈ ਕੇ ਦਿੱਤੇ ਬਿਆਨ ਤੋਂ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਪਹਿਲ ਕੀਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦੇ ਸੰਯੁਕਤ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ। ਭਾਰਤ ਅਤੇ ਰੂਸ ਦੀ ਇਤਿਹਾਸਕ ਭਾਈਵਾਲੀ ਤੋਂ ਇਲਾਵਾ ਭਾਰਤ ਅਤੇ ਅਮਰੀਕਾ ਹੁਣ ਵਿਸ਼ੇਸ਼ ਭਾਈਵਾਲ ਬਣ ਗਏ ਹਨ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਖਿਲਾਫ਼ ਭਾਰਤ ਦੇ ਸਟੈਂਡ ਨੂੰ ਢਿੱਲਾ ਕਰਾਰ ਦਿੱਤਾ ਸੀ।

ਉਨ੍ਹਾਂ ਨੇ ਮੰਨਿਆ ਕਿ ਭਾਰਤ ਨੇ ਰੂਸ ਨਾਲ ਆਪਣੀ ਰੱਖਿਆ ਸਾਂਝੇਦਾਰੀ ਇਸ ਲਈ ਵਧਾਈ, ਕਿਉਂਕਿ ਅਮਰੀਕਾ ਉਸ ਸਮੇਂ ਇਸ ਲਈ ਤਿਆਰ ਨਹੀਂ ਸੀ। ਬਾਇਡਨ ਨੇ ਬੀਤੇ ਦਿਨ ਕਿਹਾ ਸੀ ਕਿ ਯੂਕਰੇਨ ‘ਤੇ ਰੂਸੀ ਹਮਲੇ ‘ਤੇ ਭਾਰਤ ਦਾ ਜਵਾਬ ਥੋੜ੍ਹਾ ਢਿੱਲਾ ਸੀ। ਭਾਰਤ ਨੂੰ ਛੱਡ ਕੇ ਕਵਾਡ ਦੇ ਹੋਰ ਮੈਂਬਰ ਇਕਜੁੱਟ ਹਨ। ਪ੍ਰਾਈਸ ਨੇ ਕਿਹਾ ਕਿ ਇੰਡੋ-ਪੈਸੀਫਿਕ ਕਵਾਡ ਨੀਤੀ ਦਾ ਕੇਂਦਰ ਹੈ ਅਤੇ ਭਾਰਤ ਇਸ ਸਾਂਝੇ ਦ੍ਰਿਸ਼ਟੀਕੋਣ ਵਿੱਚ ਮੁੱਖ ਸਥਾਨ ਰੱਖਦਾ ਹੈ। ਕਵਾਡ ਮੈਂਬਰ ਇਤਿਹਾਸਕ ਰੂਸ-ਭਾਰਤ ਸਾਂਝੇਦਾਰੀ ਨੂੰ ਕਿਵੇਂ ਤਾਲਮੇਲ ਕਰਨਗੇ?

ਇਸ ‘ਤੇ ਪ੍ਰਾਈਸ ਨੇ ਕਿਹਾ, ”ਜਦੋਂ ਸਾਂਝੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਭਾਰਤ ਦੇ ਭਾਈਵਾਲ ਹਾਂ। ਜਦੋਂ ਮੁੱਲਾਂ ਦੀ ਗੱਲ ਆਉਂਦੀ ਹੈ, ਅਸੀਂ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਾਂ ਅਤੇ ਅਸੀਂ ਰੱਖਿਆ ਅਤੇ ਸੁਰੱਖਿਆ ਵਿੱਚ ਡੂੰਘੀ ਭਾਈਵਾਲੀ ਵਿਕਸਿਤ ਕੀਤੀ ਹੈ। ਇਸ ਲਈ ਇਤਿਹਾਸਕ ਭਾਈਵਾਲੀ ਸਾਡੇ ਵਿਚਕਾਰ ਕੋਈ ਰੁਕਾਵਟ ਨਹੀਂ ਬਣੇਗੀ, ਕਿਉਂਕਿ ਅਸੀਂ ਭਾਰਤ ਦੇ ਵਿਸ਼ੇਸ਼ ਭਾਈਵਾਲ ਬਣ ਗਏ ਹਾਂ। ਉਸ ਨੇ ਕਿਹਾ, ‘ਸਮਾਂ ਬਦਲ ਗਿਆ ਹੈ। ਹਾਲਾਤ ਬਦਲ ਗਏ ਹਨ ਅਤੇ ਅਸੀਂ ਹੁਣ ਭਾਰਤ ਦੇ ਮਜ਼ਬੂਤ ​​ਸੁਰੱਖਿਆ ਅਤੇ ਰੱਖਿਆ ਭਾਈਵਾਲ ਹਾਂ। ਸਾਡੀ ਦੁਵੱਲੀ ਭਾਈਵਾਲੀ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਡੂੰਘੀ ਹੋ ਰਹੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਪਹਿਲਾਂ ਹੀ ਅਮਰੀਕਾ ਭਾਰਤ ਅਤੇ ਰੂਸ ਦੇ ਸਬੰਧਾਂ ਨੂੰ ਲੈ ਕੇ ਪਹਿਲਾਂ ਹੀ ਕੁਝ ਸ਼ੱਕੀ ਹੈ। ਇਸ ਦੇ ਸਖ਼ਤ ਵਿਰੋਧ ਅਤੇ ਪਾਬੰਦੀਆਂ ਦੇ ਬਾਵਜੂਦ ਭਾਰਤ ਰੂਸ ਤੋਂ ਐਂਟੀ ਮਿਜ਼ਾਈਲ ਸਿਸਟਮ ਐਸ-400 ਖਰੀਦ ਰਿਹਾ ਹੈ। ਜਦੋਂ ਭਾਰਤ ਆਪਣੀ ਸਰਹੱਦ ‘ਤੇ ਚੀਨ ਦੇ ਹਮਲਾਵਰ ਰਵੱਈਏ ਦਾ ਸਾਹਮਣਾ ਕਰ ਰਿਹਾ ਹੈ ਅਤੇ ਚੀਨ ਵੱਲੋਂ ਜੰਗ ਦੀ ਧਮਕੀ ਵੀ ਦਿੱਤੀ ਗਈ ਹੈ, ਉੱਦੋਂ ਰਾਸ਼ਟਰਪਤੀ ਬਾਇਡਨ ਨੇ ਆਪਣਾ ਮੂੰਹ ਬੰਦ ਰੱਖਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment