ਸਾਬਕਾ ਰਾਸ਼ਟਰਪਤੀ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਜ਼ਾ

TeamGlobalPunjab
1 Min Read

 ਪੈਰਿਸ:- ਫਰਾਂਸ ‘ਚ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਤੇ ਅਦਾਲਤ ਨੇ ਉਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸਰਕੋਜ਼ੀ ਨੂੰ ਜੱਜ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਦਾ ਇਹ ਫ਼ੈਸਲਾ ਫਰਾਂਸ ਦੀ ਰਾਜਨੀਤਿਕ ਲੀਡਰਸ਼ਿਪ ਲਈ ਇਕ ਵੱਡਾ ਝਟਕਾ ਹੈ। ਸਾਰਕੋਜ਼ੀ ਨੇ ਪੂਰੇ ਪੰਜ ਸਾਲਾਂ ਲਈ ਵਿਸ਼ਵ ਪੱਧਰੀ ਤੇ ਫਰਾਂਸ ਦੀ ਨੁਮਾਇੰਦਗੀ ਕੀਤੀ।

ਦੱਸ ਦਈਏ ਕੇਸ ਦੀ ਸਜ਼ਾ ਸੁਣਾਉਣ ਵਾਲੀ ਮਹਿਲਾ ਜੱਜ ਨੇ ਦੋ ਸਾਲ ਦੀ ਕੈਦ ਦੀ ਸਜ਼ਾ ਮੁਅੱਤਲ ਕਰ ਦਿੱਤੀ। ਅਦਾਲਤ ਨੇ ਸਰਕੋਜ਼ੀ ਨੂੰ ਇਲੈਕਟ੍ਰਾਨਿਕ ਬਰੇਸਲੈੱਟ ਪਾ ਕੇ ਘਰ ‘ਚ ਆਪਣੀ ਇਕ ਸਾਲ ਦੀ ਸਜ਼ਾ ਦਾਇਰ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਦੀ ਮੌਜੂਦਗੀ ਦਾ ਇਲੈਕਟ੍ਰਾਨਿਕ ਬਰੇਸਲੈੱਟ ਨਾਲ ਹਰ ਸਮੇਂ ਪਰਖ ਕੀਤਾ ਜਾਵੇਗਾ। ਸਰਕੋਜ਼ੀ ਆਪਣੇ ਖਿਲਾਫ ਦਿੱਤੇ ਫੈਸਲੇ ਨੂੰ ਵੱਡੀ ਅਦਾਲਤ ‘ਚ ਚੁਣੌਤੀ ਦੇਣਗੇ।

TAGGED:
Share this Article
Leave a comment