ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਅਮਨਜੋਤ ਸਿੰਘ ਦੀ ਹੋਈ ਸੀ ਮੌਤ, ਅੱਜ ਮ੍ਰਿਤਕ ਦੇਹ ਪਹੁੰਚੇਗੀ ਪਿੰਡ

Rajneet Kaur
1 Min Read

ਮਾਨਸਾ : ਕੈਨੇਡਾ ’ਚ ਪੰਜਾਬੀ ਨੌਜਵਾਨ ਅਮਨਜੋਤ ਸਿੰਘ ਉਰਫ਼ ਮਨੀ ਦੀ ਦਿਲ ਦਾ ਦੌਰਾ ਪੈਣ ਕਾਰਨ 23 ਮਈ 2023 ਨੂੰ ਮੌਤ ਹੋ ਗਈ ਸੀ। ਮਾਨਸਾ ਦੇ ਨੌਜਵਾਨ ਅਮਨਜੋਤ ਸਿੰਘ ਦੀ ਮ੍ਰਿਤਕ ਦੇਹ ਅੱਜ ਮਾਨਸਾ ਪਹੁੰਚੇਗੀ।

ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਅਤੇ ਮਾਤਾ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦੇ ਸਰੀ ਵਿਖੇ ਆਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ, ਸਹੁਰਾ ਤਰਸੇਮ ਸਿੰਘ, ਸੱਸ ਕਰਮਜੀਤ ਕੌਰ ਤੇ ਸਾਲੇ ਅੰਮ੍ਰਿਤਪਾਲ ਸਿੰਘ ਨਾਲ ਰਹਿ ਰਿਹਾ ਸੀ। ਉਨ੍ਹਾਂ ਕਿਹਾ 23 ਮਈ ਨੂੰ ਉਨ੍ਹਾਂ ਨੇ ਗੱਲ ਵੀ ਕੀਤੀ ਸੀ ਉਸ ਸਮੇਂ ਉਹ ਬਿਲਕੁਲ ਠੀਕ ਸੀ।ਬਾਅਦ ‘ਚ ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। ਉਹ 2022 ’ਚ ਕੈਨੇਡਾ ਗਿਆ ਸੀ। ਉਹ ਫ਼ਿਰ ਭਾਰਤ ਆ ਗਿਆ ਸੀ । ਹੁਣ 1 ਮਈ ਨੂੰ ਵਾਪਿਸ ਗਿਆ ਸੀ। ਉਸਦੀ ਉਮਰ 30 ਸਾਲ ਦੀ ਸੀ ਤੇ ਹੁਣ ਉਸ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਮਾਨਸਾ ਪਹੁੰਚੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment