Home / ਓਪੀਨੀਅਨ / “ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ”.. ਮੁਹੰਮਦ ਇਕਬਾਲ

“ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ”.. ਮੁਹੰਮਦ ਇਕਬਾਲ

-ਅਵਤਾਰ ਸਿੰਘ

ਡਾਕਟਰ ਮੁਹੰਮਦ ਇਕਬਾਲ ਦਾ ਜਨਮ 9 ਨਵੰਬਰ 1877 ਨੂੰ ਸਿਆਲਕੋਟ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼ੇਖ ਨੂਰ ਮੁਹੰਮਦ ਉਥੇ ਵਪਾਰ ਕਰਦੇ ਸਨ।

ਇਕਬਾਲ ਨੇ ਮੁੱਢਲੀ ਸਿਖਿਆ ਸੈਯਦ ਮੀਰ ਹਸਨ ਤੋਂ ਹਾਸਲ ਕਰਨ ਉਪਰੰਤ ਸਕਾਟ ਮਿਸ਼ਨ ਕਾਲਜ ਤੋਂ ਮੈਟ੍ਰਿਕ ਤੇ ਐਮ ਏ ਪਾਸ ਕੀਤੀ। ਫਿਰ ਉਹ ਲਾਹੌਰ ਉਰੀਐਂਟਲ ਕਾਲਜ ਵਿੱਚ ਪੜਾਉਣ ਲੱਗ ਪਏ।

1905 ਵਿੱਚ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ ਜਿਥੇ ਉਨ੍ਹਾਂ ਫਿਲਾਸਫੀ ਦੀ ਡਿਗਰੀ ਹਾਸਲ ਕੀਤੀ। ਫਿਰ ਜਰਮਨੀ ਦੀ ਮਿਉਨਖ ਯੂਨੀਵਰਸਿਟੀ ਤੋਂ ਪੀ ਐਚਡੀ ਦੀ ਡਿਗਰੀ ਹਾਸਲ ਕੀਤੀ।

ਇੰਗਲੈਂਡ ਦੁਬਾਰਾ ਜਾ ਕੇ ਬੈਰਸਿਟਰੀ ਦੀ ਡਿਗਰੀ ਹਾਸਲ ਕੀਤੀ। ਭਾਰਤ ਮੁੜ ਆ ਕੇ ਉਨ੍ਹਾਂ ਨੇ ਵਕਾਲਤ ਸ਼ੁਰੂ ਕਰ ਦਿੱਤੀ। 1934 ਤੱਕ ਕਿਤੇ ਵਜੋਂ ਵਕਾਲਤ ਕਰਦੇ ਰਹੇ।

ਇਸ ਦੌਰਾਨ 1930 ਵਿੱਚ ਸਰਬ ਭਾਰਤ ਸੰਮੇਲਨ ਦੀ ਪ੍ਰਧਾਨਗੀ ਕੀਤੀ ਤੇ ਆਪਣੇ ਭਾਸ਼ਣ ਵਿੱਚ ਮੁਸਲਮਾਨਾਂ ਦੀਆਂ ਰਾਜਨੀਤਕ ਮੁਸ਼ਕਲਾਂ ਦਾ ਹੱਲ ਪੇਸ਼ ਕਰਨ ਦੇ ਆਧਾਰ ‘ਤੇ ਹੀ ਪਾਕਿਸਤਾਨ ਦੀ ਮੰਗ ਨੇ ਜਨਮ ਲਿਆ।

ਇਕਬਾਲ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣ ਲੱਗ ਪਏ ਤੇ ਸਾਹਿਤਕ ਗੋਸ਼ਟੀਆਂ ਵਿੱਚ ਭਾਗ ਲੈਂਦੇ। ਜਲਸਿਆਂ ਵਿੱਚ ਨਜਮਾਂ ਲਿਖ ਕੇ ਸਟੇਜ ਤੋਂ ਪੜਦੇ।ਉਨ੍ਹਾਂ ਦੀ ਸ਼ਾਇਰੀ ਦੇ ਤਿੰਨ ਪੜਾਅ ਸਨ।

ਪਹਿਲਾ 1899-1905 ਇਸ ਵਿੱਚ ਉਸਦੀ ਸ਼ਾਇਰੀ ਪ੍ਰੇਮ ਨਾਲ ਰੰਗੀ ਹੋਈ ਸੀ। ਦੂਜੇ ਪੜਾਅ 1905-1908 ਯੂਰਪ ਦੇ ਪ੍ਰਵਾਸ ਦੌਰ ਵਿੱਚ ਫਾਰਸੀ ਵੱਲ ਰੁਚਿਤ ਹੋਇਆ ਮੁਸਲਮਾਨਾਂ ਨੂੰ ਗੌਰਵਮਈ ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੱਤਾ।

ਤੀਜੇ ਪੜਾਅ 1908-1938 ਦੌਰਾਨ ਉਹ ਆਮ ਤੌਰ ‘ਤੇ ਸਾਰੀ ਇਨਸਾਨੀਅਤ ਤੇ ਮੁਸਲਮਾਨ ਜਗਤ ਨੂੰ ਜਾਗਰੂਕ ਕਰਕੇ ਕਰਮਸ਼ੀਲ ਬਨਾਉਣ ਦਾ ਯਤਨ ਕਰਦਾ ਰਿਹਾ। ਉਸਦੀ ਪਹਿਲੀ ਪੁਸਤਕ ‘ਇਲਮੁਲ ਇਕਤਸਾਦ’ 1896 ਵਿੱਚ ਛਪੀ ਜੋ ਅਰਥ ਸ਼ਸਤਰ ਨਾਲ ਸਬੰਧਤ ਸੀ।

21 ਮਈ 1938 ਨੂੰ ਉਨ੍ਹਾਂ ਦਾ ਲਾਹੌਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਲਿਖਿਆ ਤਰਾਨਾ-ਏ-ਹਿੰਦ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ..’ ਅੱਜ ਵੀ ਬਹੁਤ ਹਰਮਨਪਿਆਰਾ ਹੈ।

Check Also

ਕੂਕਿਆਂ ਦੀ ਕੁਰਬਾਨੀ :ਤਿਕੋਨਾ ਝੰਡਾ ਝੁਲਾ ਕੇ ਅੰਗਰੇਜ਼ਾਂ ਖਿਲਾਫ ਅਸਹਿਯੋਗ ਦੀ ਨੀਤੀ ਸ਼ੁਰੂ ਕਰਨ ਵਾਲੇ ਯੋਧੇ

-ਅਵਤਾਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਹਰਾ …

Leave a Reply

Your email address will not be published. Required fields are marked *