ਸਦੀਵੀ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ‘ਦਾ ਪਹਿਲਾ ਪ੍ਰਕਾਸ਼ ਪੁਰਬ

Rajneet Kaur
5 Min Read

ਸੰਦੀਪ ਸਿੰਘ ਝੂੰਬਾ

ਹਰ ਧਰਮ ਦੇ ਆਪਣੇ ਆਪਣੇ ਨਿਯਮ ਹੁੰਦੇ ਹਨ। ਜਿਨ੍ਹਾਂ ਨਿਯਮਾਂ ਨੂੰ ਨਜ਼ਰ ਵਿੱਚ ਰੱਖਦੇ ਹੋਏ ਹਰ ਧਰਮ ਵਿਕਾਸ ਦੇ ਰਾਹ ਤੇ ਤੁਰਦਾ ਹੈ । ਹਰ ਧਰਮ ਦੇ ਗ੍ਰੰਥ ਵੀ ਵੱਖ-ਵੱਖ ਹਨ । ਜਿਨ੍ਹਾਂ ਨੂੰ ਧਰਮਾਂ ਦੇ ਲੋਕ ਬੜੇ ਸਤਿਕਾਰ ਨਾਲ ਮੰਨਦੇ ਤੇ ਪੂਜਾ ਕਰਦੇ ਹਨ । ਗੱਲ ਕਰਦੇ ਹਾਂ ਸਿੱਖੀ ਧਰਮ ਦੀ । ਦੁਨੀਆਂ ਤੇ ਵਸਦਾ ਹਰ ਸਿੱਖ ਆਪਣਾ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ‘ ਨੂੰ ਮੰਨਦੇ ਹਨ । ਪੂਰੇ ਵਿਸ਼ਵ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ ਗੁਰੂ ਸਾਹਿਬ ਦੇ ਸਤਿਕਾਰ ਲਈ ਸਿੱਖ ਅਦਬ ਸਤਿਕਾਰ ਨਾਲ ਆਪਣਾ ਸਿਰ ਗੁਰੂ ਅੱਗੇ ਝੁਕਾ ਦਿੰਦਾ ਹੈ ।ਅੱਜ ਸਿੱਖਾਂ ਦੇ ਮਹਾਨ ਗੁਰੂ ਸ੍ਰੀ ‘ਗੁਰੂ ਗ੍ਰੰਥ ਸਾਹਿਬ ‘ ਦਾ ਪ੍ਰਕਾਸ਼ ਪੁਰਬ ਹੈ ।ਇਸ ਗ੍ਰੰਥ ਦਾ ਪਹਿਲਾਂ ਪ੍ਰਕਾਸ਼ 1604 ਈ. ਨੂੰ ਹੋਇਆ । ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ { ਅੰਮ੍ਰਿਤਸਰ ਵਿਖੇ } ਹੋਇਆ ।ਪਹਿਲੇ ਗ੍ਰੰਥੀ ਬਾਬਾ ਬੁੱਢਾ ਨੂੰ ਥਾਪਿਆ ਗਿਆ। ਇਸ ਗ੍ਰੰਥ ਵਿੱਚ 6 ਗੁਰੂ ਸਾਹਿਬ ,15 ਭਗਤ , 11 ਭੱਟ ਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ । 1708 ਈ. ਵਿੱਚ ਜਦੋ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤਾਂ ਉਸ ਸਮੇ ਉਹਨਾਂ ਨੇ ਸਾਰੇ ਸਿੱਖ ਨੂੰ ‘ ਸ੍ਰੀ ਗੁਰੂ ਗ੍ਰੰਥ ਸਾਹਿਬ ‘ ਨੂੰ ਆਪਣਾ ਗੁਰੂ ਮੰਨਣ ਦਾ ਹੁਕਮ ਦਿੱਤਾ ਤੇ ਆਗਿਆ ਕੀਤੀ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥” ਸਭ ਸੰਗਤਾਂ ਬਿਨ੍ਹਾਂ ਭੇਦ ਭਾਵ ਦੇ ਕਿਸੇ ਵੀ ਜਾਤ ਵਿੱਚ ਵਿਸ਼ਵਾਸ ਨਾ ਰੱਖਣ ਦਾ ਸਾਂਝਾ ਉਪਦੇਸ਼ ਦਿੱਤਾ ।

ਆਦਿ ਗ੍ਰੰਥ ਸਾਹਿਬ ਨੂੰ ਗੁਰਮੁੱਖੀ ਲਿਪੀ ’ਚ ਲਿਖਿਆ ਗਿਆ ਹੈ ਤੇ ਉਸ ਸਮੇਂ ਦੀ ਸੰਤ ਭਾਸ਼ਾ ਪੰਜਾਬੀ ਲਹਿੰਦੀ, ਸੰਸਕਿ੍ਰਤ, ਹਿੰਦੀ, ਬ੍ਰਜ, ਅਵੱਧੀ, ਕੌਰਵੀ, ਭੋਜਪੁਰੀ, ਫਾਰਸੀ ਤੇ ਸਿੰਧੀ ਭਾਸ਼ਾ ਆਦਿ ਦੀ ਸ਼ਬਦਾਵਲੀ ਵਰਤੀ ਗਈ ਹੈ।

ਇਸ ਗ੍ਰੰਥ ਵਿੱਚ ਕ੍ਰਮਵਾਰ ਕੁੱਲ 31 ਰਾਗ ਹਨ -:

- Advertisement -

1. ਜਪੁ : 38 ਪਉੜੀਆਂ, 2 ਸਲੋਕ, 1 ਮੂਲ ਮੰਤਰ = 41

2. ਸਿਰੀ ਰਾਗੁ: 33 ਪਦੇ (ਤ੍ਰਿਪਦੇ 2, ਚਉਪਦੇ 28, ਪੰਚਨਦੇ 31), 18 ਪਦੀਆਂ (ਸਪਤਪਦੀ 1, ਅਸ਼ਟਪਦੀਆਂ 14, ਨੌਪਦੀ 1, ਦਸਪਦੀ 1, ਚਉਬੀਸਪਦੀ 1), 2 ਪਾਰੇ (ਚਉਪਦਾ 1, ਪੰਚਪਦਾ 1) 7 ਸਲੋਕ= 74

3. ਮਾਝ ਰਾਗੁ: 1 ਅਸ਼ਟਪਦੀ, 24 ਪਉੜੀਆ, 46 ਸਲੋਕ = 74

4. ਗਉੜੀ ਰਾਗੁ: 20 ਪਦੇ (ਤ੍ਰਿਪਦੇ 2, ਚਉਪਦੇ 15, ਪੰਚਪਦਾ 1, ਛੇ ਪਦੇ 12) 18ਪਦੀਆਂ (ਅਸ਼ਟਪਦੀਆਂ 12, ਨੌਪਦੀਆਂ 5, ਬਾਰਹਪਦੀ 1), 2 ਛੰਤ= 40

5. ਆਸਾ ਰਾਗੁ: 1 ਸੋਦਰੁ, 39 ਪਦੇ (ਚੁਪਦੇ 2, ਤ੍ਰਿਪਦਾ 1, ਚਉਪਦੇ 30, ਪੰਚਪਦੇ 5, ਛਿਪਦਾ 1) 22 ਪਦੀਆਂ (ਸਪਤਪਦੀਆਂ 2, ਅਸ਼ਅਪਦੀਆਂ 16, ਨੌਪਦੀਆ 2,ਚਸਪਦੀਆਂ 2) 5 ਛੰਤ, 24 ਪਉੜੀਆਂ ਅਤੇ 45 ਸਲੋਕ=171.

- Advertisement -

6. ਗੂਜਰੀ ਰਾਗੁ: 2 ਚਉਪਦੇ, 5 ਅਸ਼ਟਪਦੀਆਂ = 7

7. ਬਿਹਾਗੜਾ ਰਾਗੁ: 2 ਸਲੋਕ = 2

8. ਵਡਹੰਸ ਰਾਗੁ: 3 ਪਦੇ (ਇਕਪਦਾ 1, ਚਉਪਦੇ 2) 2 ਛੰਤ, 5 ਅਣਾਹੁਣੀਆ, 3 ਸਲੋਕ= 13.

9. ਸੋਰਠਿ ਰਾਗੁ: 12 ਪਦੇ (ਚਉਪਦੇ 9, ਪੰਚਪਦੇ 3, 4 ਪਦੀਆਂ,) (ਅਸ਼ਟੀਪਦੀਆਂ 3, ਦਸਪਦੀ 1), 2 ਸਲੋਕ=18

10. ਧਨਾਸਰੀ ਰਾਗੁ: 9 ਪਦੇ (ਚਉਪਦਾ 7, ਪੰਚਪਦੇ 2) 2 ਅਸ਼ਟਪਦੀਆਂ, 3 ਛੰਤ (ਚਉਪਦਾ 1,ਪੰਚਪਦਾ 2=14.

11. ਤਿਲੰਗ ਰਾਗੁ: 5 ਪਦੇ (ਚੁਪਦਾ 1, ਤ੍ਰਿਪਦਾ 1, ਚਉਪਦੇ 3), 1 ਪਦੀ = 6

12. ਸੂਹੀ ਰਾਗੁ: 9 ਪਦੇ (ਇਕਪਦਾ 1, ਚਉਪਦੇ 6, ਪੰਚਪਦਾ 1, ਛਿਪਦਾ 1), 5 ਅਸ਼ਟਪਦੀਆ 2 ਕੁਚਜੀ-ਸੁਚਜੀ, 5 ਛੰਤ 21 ਸਲੋਕ =42

13. ਬਿਲਾਵਲ ਰਾਗੁ: 4 ਚਉਪਦੇ, 2 ਅਸ਼ਟਪਦੀਆਂ, 20 ਪਦ, 2 ਛੰਤ, 2 ਸਲੋਕ =30

14. ਰਾਮਕਲੀ ਰਾਗੁ: 11 ਪਦੇ (ਤ੍ਰਿਪਦਾ 1, ਬਾਹਰਪਦੀ 1, 4 ਚੀਸਪਦੀ 1), 54 ਪਦ (ਓ ਅੰਕਾਰ ਦੇ), 73 ਪਦ (ਸਿਧ ਗੋਸਟਿ ਦੇ), 19 ਸਲੋਕ = 166.

15. ਮਾਰੂ ਰਾਗੂ: 12 ਪਦੇ (ਤ੍ਰਿਪਦਾ 1, ਚਉਪਦੇ 7, ਪੰਚਪਦੇ-3, ਤ੍ਰਿਪਦਾ 1) 11ਪਦੀਆਂ (ਸਪਤਪਦੀ 1, ਅਸ਼ਟਪਦੀਆਂ 8, ਨੌਪਦੀ 1, ਬਾਰਹਪਦੀ 1), 22 ਸੋਲਹੇ, 18 ਸਲੋਕ=63।

16. ਤੁਖਾਰੀ ਰਾਗੁ: 5 ਛੰਤ (ਚਉਪਦੇ ਤ, ਪੰਚਪਦੇ 2) 17 ਪਦ ਬਾਰਹਮਾਹ= 22.

17. ਭੈਰਉ ਰਾਗੁ: 8 ਪਦੇ (ਚਉੁਪਦੇ 7, ਪੰਚਪਦਾ 1), 1 ਪਦੀ =3

18. ਬਸੰਤ ਰਾਗੁ: 10 ਪਦੇ (ਤ੍ਰਿਪਦਾ 1, ਚਉਪਦੇ 9), 8 ਪਦੀਆਂ (ਅਸ਼ਟਪਦੀਆਂ 7, ਦਸਪਦੀ 1) = 18।

19. ਮਲ੍ਹਾਰ ਰਾਗੁ: 9 ਪਦੇ (ਚਉਪਦੇ 8, ਪੰਚਪਦਾ 1) 5 ਪਦੀਆਂ (ਅਸ਼ਟਪਦੀਆਂ 3, ਨੌਪਦੀ ਦਸਪਦੀ 1), 27 ਪਉੜੀਆਂ ਤੇ 24 ਸਲੋਕ=65.

20. ਪਰਭਾਤੀ ਰਾਗੁ: 17 ਪਦੇ (ਚਉਪਦੇ 13, ਪੰਚਪਦੇ 4), 7 ਅਸ਼ਟਪਦੀਆਂ =24

21. ਸਾਰੰਗ ਰਾਗੁ: 3 ਚਉਪਦੇ, 2 ਅਸ਼ਟਪਦੀਆਂ, 35 ਸਲੋਕ=38.

22. ਸਲੋਕ ਸਹਸਕ੍ਰਿਤੀ: 3 ਸਲੋਕ

23. ਸਲੋਕ ਵਾਰਾਂ ਤੇ ਵਧੀਕ: 32 ਸਲੋਕ

 

Share this Article
Leave a comment