ਅਲਬਰਟਾ : ਵਾਈਲਡਫ਼ਾਇਰ ਅਧਿਕਾਰੀ ਦੀ ਚੇਤਾਵਨੀ, ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਲੱਗ ਸਕਦੇ ਨੇ ਕਈ ਮਹੀਨੇ

Rajneet Kaur
2 Min Read

ਅਲਬਰਟਾ : ਅਲਬਰਟਾ  ‘ਚ ਲੱਗੀ ਜੰਗਲ ਨੂੰ ਅੱਗ ਅਜੇ ਵੀ ਜਾਰੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਕਈ ਮਹੀਨੇ ਲੱਗ ਸਕਦੇ ਹਨ। ਅਲਬਰਟਾ ਵਾਈਲਡਫਾਇਰ ਇਨਫਰਮੇਸ਼ਨ ਯੂਨਿਟ ਮੈਨੇਜਰ ਕ੍ਰਿਸਟੀ ਟਕਰ ਨੇ ਕਿਹਾ ਕਿ ਸੂਬੇ ਭਰ ‘ਚ ਬੁੱਧਵਾਰ ਸਵੇਰ ਤੱਕ 96 ਜੰਗਲੀ ਅੱਗਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 91 ਜੰਗਲੀ ਅੱਗ ਐਲਬਰਟਾ ਦੇ ਜੰਗਲਾਤ ਸੁਰੱਖਿਅਤ ਖੇਤਰ ਦੇ ਅੰਦਰ ਹਨ ਅਤੇ 27 ਨੂੰ ਕਾਬੂ ਤੋਂ ਬਾਹਰ ਵੱਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਵਾਲੇ ਲੰਬੇ ਅਤੇ ਔਖੇ ਸੀਜ਼ਨ ਲਈ ਤਿਆਰ ਹਨ। ਅਲਬਰਟਾ ਨੇ ਹੁਣ ਤੱਕ ਪੂਰੇ ਕੈਨੇਡਾ ਅਤੇ ਅਮਰੀਕਾ ਤੋਂ ਲਗਭਗ 1,000 ਸੂਬੇ ਤੋਂ ਬਾਹਰ ਦੇ ਫਾਇਰਫਾਈਟਰਾਂ ਦੀ ਮਦਦ ਲਈ ਹੈ।

ਅਲਬਰਟਾ ਦੇ ਵਾਈਲਡਫ਼ਾਇਰ ਸੂਚਨਾ ਅਧਿਕਾਰੀ  ਸੇਂਟ-ਓਂਜ ਨੇ ਦਸਿਆ ਕਿ  ਜਦੋਂ ਤੱਕ ਮੌਸਮ ਵਿਚ ਵੱਡੀ ਤਬਦੀਲੀ ਨਹੀਂ ਹੁੰਦੀ ਅਤੇ ਬਹੁਤ ਜ਼ਿਆਦਾ ਨਮੀ ਵਾਲਾ ਮੌਸਮ ਨਹੀਂ ਆਉਂਦਾ, ਤਾਂ ਜਿਸ ਪੱਧਰ ਦੀ ਅੱਗ ਇਸ ਵੇਲੇ ਲੱਗੀ ਹੋਈ ਹੈ ਉਸਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ  ਇਸ ‘ਤੇ ਕਾਬੂ ਪਾਉਣ ‘ਚ ਮਹੀਨੇ ਵੀ ਲੱਗ ਸਕਦੇ ਹਨ।  ਦਸਣਯੋਗ ਹੈ ਕਿ  ਅਲਬਰਟਾ ‘ਚ ਇਸ ਸਾਲ ਹੁਣ ਤੱਕ 480 ਜੰਗਲੀ ਅੱਗਾਂ ਰਿਪੋਰਟ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਵਿਚ 694,000 ਹੈਕਟੇਅਰ ਦੀ ਜ਼ਮੀਨ ਸੜ੍ਹ ਕੇ ਤਬਾਹ ਹੋ ਚੁੱਕੀ ਹੈ। ਇਸ ਦੀ ਲਪੇਟ ‘ਚ ਕਾਰੋਬਾਰ ਅਤੇ ਘਰ ਵੀ ਆ ਚੁੱਕੇ ਹਨ।

ਲੋਕਾਂ ਨੂੰ ਆਪਣਾ ਘਰ ਛਡਣ ਲਈ ਮਜ਼ਬੂਰ ਹੋਣਾ ਪਿਆ ਹੈ। ਮੰਗਲਵਾਰ ਦੁਪਹਿਰ ਤੱਕ ਦੇ ਅੰਕੜਿਆਂ ਅਨੁਸਾਰ 19,500 ਲੋਕ ਅਜੇ ਵੀ ਆਪਣੇ ਘਰਾਂ ਤੋਂ ਬਾਹਰ ਸਨ। ਸੇਂਟ ਓਂਜ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹੋਰ ਸੂਬਿਆਂ ਤੋਂ ਵਾਧੂ ਮਦਦ ਬੁਲਾਉਣ ਦੀ ਲੋੜ ਪੈ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment