ਰਾਹੁਲ ਗਾਂਧੀ : ਸੱਚ ਬੋਲਣ ‘ਤੇ ਮਾਫੀ ਕਿਉਂ ਮੰਗਾਂ

TeamGlobalPunjab
2 Min Read

ਨਵੀਂ ਦਿੱਲੀ : ਬਲਾਤਕਾਰ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ‘ਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਵੱਲੋਂ ਦਿੱਤੀ ਗਈ ਸਖਤ ਪ੍ਰਤੀਕਿਰਿਆ ਤੋਂ ਬਾਅਦ ਇਹ ਮਾਮਲਾ ਭਖਦਾ ਜਾ ਰਿਹਾ ਹੈ। ਇਸੇ ਸਿਲਸਿਲੇ ‘ਚ ਹੁਣ ਸਮ੍ਰਿਤੀ ਇਰਾਨੀ ਦਾ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ ਹੈ। ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਰੈਲੀ ਦੌਰਾਨ ਬੋਲਦਿਆਂ ਰਾਹੁਲ ਨੇ ਕਿਹਾ ਕਿ ਉਹ ਮਾਫੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਮ ਰਾਹੁਲ ਗਾਂਧੀ ਹੈ ਰਾਹੁਲ ਸਾਵਰਕਰ ਨਹੀਂ।

ਦੱਸ ਦਈਏ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਵੱਲੋਂ ਇੱਕ ਰੈਲੀ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਤੋਂ ਪਹਿਲਾਂ ਕਿਹਾ ਕਰਦੇ ਸਨ ਕਿ “ਮੇਕ ਇੰਨ ਇੰਡੀਆ” ਪਰ ਹੁਣ ਇਹ “ਰੇਪ ਇਨ ਇੰਡੀਆ” ਬਣ ਚੁਕਿਆ ਹੈ। ਇਸ ਤੋਂ ਬਾਅਦ ਸਮ੍ਰਿਤੀ ਇਰਾਨੀ ਵੱਲੋਂ ਸਖਤ ਰੁੱਖ ਅਖਤਿਆਰ ਕਰਦਿਆਂ  ਰਾਹੁਲ ਤੋਂ ਮਾਫੀ ਮੰਗਵਾਉਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਉਠੀ ਸੀ। ਜਿਸ ਦਾ ਜਵਾਬ ਦਿੰਦਿਆਂ ਰਾਹੁਲ ਵੱਲੋਂ ਇਹ ਸਭ ਕਿਹਾ ਗਿਆ ਹੈ।

ਇਸ ਰੈਲੀ ਦੌਰਾਨ ਜਿੱਥੇ ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖੇ ਸ਼ਬਦੀ ਵਾਰ ਕੀਤੇ ਉੱਥੇ ਹੀ ਪ੍ਰਿਯੰਕਾ ਗਾਂਧੀ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹਰ ਇਸ਼ਤਿਹਾਰ ‘ਤੇ ਲਿਖਿਆ ਦਿਖਾਈ ਦਿੰਦਾ ਹੈ  ਕਿ ਮੋਦੀ ਹੈ ਤਾਂ ਮੁਮਕਿਨ ਹੈ ਪਰ ਅਸਲੀਅਤ ਇਹ ਹੈ ਕਿ ਭਾਜਪਾ ਹੈ ਤਾਂ 100 ਰੁਪਏ ਕਿੱਲੋ ਪਿਆਜ਼ ਮੁਮਕਿਨ ਹੈ, ਭਾਜਪਾ ਹੈ ਤਾਂ ਸਭ ਤੋਂ ਜਿਆਦਾ ਬੇਰੁਜ਼ਗਾਰੀ ਮੁਮਕਿਨ ਹੈ, ਭਾਜਪਾ ਹੈ ਤਾਂ ਨੌਕਰੀਆਂ ਨਸ਼ਟ ਹੋਣਾ ਮੁਮਕਿਨ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਹੈ ਤਾਂ ਹੀ ਅਜਿਹੇ ਕਾਨੂੰਨ ਬਣ ਰਹੇ ਹਨ ਜਿਹੜੇ ਸੰਵਿਧਾਨ ਦੇ ਖਿਲਾਫ ਹਨ।

Share this Article
Leave a comment