Home / ਸੰਸਾਰ / ਕਰਤਾਰਪੁਰ ਸਾਹਿਬ ‘ਚ ਤਿਆਰੀਆਂ ਮੁਕੰਮਲ, ਇਮਰਾਨ ਖਾਨ ਨੇ ਸਾਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਕਰਤਾਰਪੁਰ ਸਾਹਿਬ ‘ਚ ਤਿਆਰੀਆਂ ਮੁਕੰਮਲ, ਇਮਰਾਨ ਖਾਨ ਨੇ ਸਾਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਟਵੀਟ ਕਰਕੇ ਪੂਰੇ ਵਿਸ਼ਵ ਨੂੰ ਜਾਣਕਾਰੀ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਕਰਤਾਰਪੁਰ ਸਾਹਿਬ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਐਤਵਾਰ ਨੂੰ ਇਮਰਾਨ ਖਾਨ ਨੇ ਕਰਤਾਰਪੁਰ ਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਇਹ ਜਾਣਕਾਰੀ ਦਿੱਤੀ । 9 ਨਵੰਬਰ ਨੂੰ ਪਾਕਿਸਤਾਨ ਵੱਲੋਂ ਕਰੀਡੋਰ ਦੇ ਉਦਘਾਟਨ ਤੋਂ ਪਹਿਲਾਂ ਇਮਰਾਨ ਖਾਨ ਨੇ ਟਵੀਟ ਕੀਤਾ, “ਕਰਤਾਰਪੁਰ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ।” ਇੱਕ ਹੋਰ ਟਵੀਟ ਵਿੱਚ ਇਮਰਾਨ ਨੇ ਇਸ ਕੰਮ ਲਈ ਆਪਣੀ ਸਰਕਾਰ ਨੂੰ ਵਧਾਈ ਦਿੰਦੇ ਹੋਏ ਲਿਖਿਆ, “ਮੈਂ ਆਪਣੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਕਰਤਾਰਪੁਰ ਨੂੰ ਰਿਕਾਰਡ ਸਮੇਂ ਵਿੱਚ ਤਿਆਰ ਕਰਨ ਲਈ ਵਧਾਈ ਦਿੰਦਾ ਹਾਂ।” ਕਰਤਾਰਪੁਰ ਜਾਣ ਲਈ ਪਾਸਪੋਰਟ ਹੁਣ ਨਹੀਂ ਜ਼ਰੂਰੀ ਇਸ ਤੋਂ ਪਹਿਲਾਂ ਇਮਰਾਨ ਦੀ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਕਰਤਾਰਪੁਰ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਨਹੀਂ ਹੋਵੇਗਾ। 9 ਨਵੰਬਰ ਨੂੰ ਗਲਿਆਰੇ ਦਾ ਉਦਘਾਟਨ ਤੇ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਪਹੁੰਚਣ ਵਾਲੇ ਲੋਕਾਂ ਲਈ 20 ਅਮਰੀਕੀ ਡਾਲਰ ਦਾ ਸ਼ੁਲਕ ਵੀ ਮੁਆਫ ਕਰ ਦਿੱਤਾ ਸੀ। ਉੱਥੇ ਹੀ ਦੋਵਾਂ ਦੇਸ਼ਾਂ ਵਿੱਚ ਹੋਏ ਸਮਝੌਤੇ ਦੇ ਮੁਤਾਬਕ ਹਰ ਦਿਨ 5,000 ਸ਼ਰਧਾਲੂ ਕਰਤਾਰਪੁਰ ਜਾ ਸਕਣਗੇ ਤੇ ਉੱਥੇ ਹੀ ਖਾਸ ਮੌਕਿਆਂ ‘ਤੇ ਇਸ ਗਿਣਤੀ ਨੂੰ ਵਧਾਉਣ ‘ਤੇ ਵੀ ਸਹਿਮਤੀ ਬਣੀ ਹੈ।

Check Also

ਪ੍ਰਵਾਸੀ ਅਤੇ ਸ਼ਰਨਾਰਥੀ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ, ਦੇਸ਼ ਮਾਨਵਤਾ ਦਾ ਰੱਖਣ ਪੂਰਾ ਧਿਆਨ : ਸੰਯੁਕਤ ਰਾਸ਼ਟਰ

ਨਿਊਯਾਰਕ : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰਸ ਨੇ ਕੋਵੀਡ -19 ਨਾਲ ਨਜਿੱਠਣ ਲਈ ਸਰਕਾਰਾਂ …

Leave a Reply

Your email address will not be published. Required fields are marked *