ਕੈਨੇਡਾ ‘ਚ ਐਸਟਰਾਜ਼ੈਨੇਕਾ ਦੇ ਟੀਕਾਕਰਨ ਮਗਰੋਂ ਇਕ ਥ੍ਰੋਮੋਬੋਟਿਕ ਘਟਨਾ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ

TeamGlobalPunjab
1 Min Read

ਅਲਬਰਟਾ:  ਕੋਰੋਨਾ ਤੋਂ ਬਚਾਅ ਲਈ ਕੈਨੇਡਾ ਵਿਚ ਵੀ ਵੱਡੇ ਪੱਧਰ ‘ਤੇ ਟੀਕਾਕਰਨ ਜਾਰੀ ਹੈ। ਇਸ ਦੌਰਾਨ ਕੈਨੇਡਾ ਵਿਚ ਐਸਟਰਾਜ਼ੈਨੇਕਾ ਦੇ ਟੀਕਾਕਰਨ ਮਗਰੋਂ ਇਕ ਥ੍ਰੋਮੋਬੋਟਿਕ ਘਟਨਾ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ ਹੋਈ ਹੈ।

ਅਲਬਰਟਾ ਸੂਬੇ ਦੀ ਮੁੱਖ ਮੈਡੀਕਲ ਅਫਸਰ ਡਾਕਟਰ ਡੀਨਾ ਹਿਨਸ਼ਾਓ ਨੇ ਇਹ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਅਪ੍ਰੈਲ ਵਿਚ ਇੱਕ 54 ਸਾਲਾ ਮਹਿਲਾ ਮਰੀਜ਼ ਦੀ ਐਸਟਰਾਜ਼ੈਨੇਕਾ ਵੈਕਸੀਨ ਲੱਗਣ ਤੋਂ ਬਾਅਦ ਕਿਊਬੇਕ ਸੂਬੇ ਵਿਚ ਸੇਰੇਬ੍ਰਲ ਥ੍ਰੋਮੋਬਸਿਸ ਨਾਲ ਮੌਤ ਹੋ ਗਈ ਸੀ।ਹਿਨਸ਼ਾਓ ਨੇ ਇੱਕ ਬਿਆਨ ਵਿਚ ਕਿਹਾ,“ਸਿਹਤ ਦੇ ਮੁੱਖ ਮੈਡੀਕਲ ਅਫਸਰ ਹੋਣ ਦੇ ਨਾਤੇ, ਮੈਨੂੰ ਇਹ ਦੱਸਦਿਆਂ ਦੁਖ ਹੋ ਰਿਹਾ ਹੈ ਕਿ ਐਸਟਰਾਜ਼ੈਨੇਕਾ ਟੀਕਾ ਲਗਾਉਣ ਤੋਂ ਬਾਅਦ ਰਾਤ ਅਸੀਂ ਅਲਬਰਟਾ ਦੀ ਥ੍ਰੋਮੋਬੋਟਿਕ ਥ੍ਰੋਮੋਸਾਈਟੋਪੇਨੀਆ ਨਾਲ 50 ਸਾਲਾ ਮਹਿਲਾ ਮਰੀਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਮੁੱਖ ਮੈਡੀਕਲ ਅਫਸਰ ਨੇ ਅੱਗੇ ਕਿਹਾ ਕਿ ਦੁਖਦਾਈ ਮੌਤ ਅਲਬਰਟਾ ਵਿਚ ਦਿੱਤੀਆਂ ਗਈਆਂ 253,000 ਐਸਟ੍ਰਾਜ਼ੈਨੇਕਾ ਜਾਂ ਕੋਵੀਸ਼ੀਲਡ/ਐਸਟ੍ਰਾਜ਼ੈਨੇਕਾ ਖੁਰਾਕਾਂ ਵਿਚੋਂ ਸਿਰਫ ਵੀ.ਆਈ.ਟੀ.ਟੀ. ਨਾਲ ਸਬੰਧਤ ਇਕੋ ਇਕ ਮੌਤ ਹੈ।” ਕੈਨੇਡਾ ਦੀ ਰਾਸ਼ਟਰੀ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਹੈਲਥ ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਕੈਨੇਡੀਅਨਾਂ ਲਈ ਟੀਕਾਕਰਨ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਸੀ।

Share this Article
Leave a comment