ਕੈਨੇਡਾ ਵਿਖੇ ਨਵੇਂ ਸਾਲ ਮੌਕੇ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ

TeamGlobalPunjab
2 Min Read

ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦੇ ਡਫਰਿਨ ਡਿਪਾਰਟਮੈਂਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ 17 ਨੌਜਵਾਨਾਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਪੰਜਾਬੀ ਹਨ ਤੇ ਉਨ੍ਹਾਂ ਕੋਲੋਂ 8 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਨਵੇਂ ਸਾਲ ਵਾਲੇ ਦਿਨ ਸ਼ਾਮ ਪੌਣੇ 6 ਵਜੇ ਪੁਲਿਸ ਨੂੰ ਫੋਨ ਆਇਆ ਸੀ ਕਿ ਮੇਲੋਨਕਥਨ ਕਸਬੇ ਦੀ ਪੇਂਡੂ ਪ੍ਰਾਪਰਟੀ ’ਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ 17 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਕੁੱਲ 28 ਚਾਰਜ ਲਾਏ ਗਏ ਹਨ।

ਇਸ ਘਟਨਾ ਨਾਲ ਸਬੰਧਤ ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ’ਚ ਬਰੈਂਪਟਨ ਤੋਂ 30 ਸਾਲਾ ਵਿਸ਼ਵਜੀਤ ਭੰਡੋਲ, ਕੈਂਬਰਿਜ ਤੋਂ 23 ਸਾਲਾ ਬੇਲਾਵਾਲ ਛੀਨਾ, ਕੈਂਬਰਿਜ ਤੋਂ 27 ਸਾਲਾ ਸ਼ਬਾਜ਼ ਛੀਨਾ, ਲੰਡਨ ਤੋਂ 22 ਸਾਲਾ ਜਸਕਰਨ ਲੇਗਾ, ਬਰੈਂਪਟਨ ਤੋਂ 23 ਸਾਲਾ ਹਰਨੂਰ ਸੰਧੂ, ਬਰੈਂਪਟਨ ਤੋਂ 24 ਸਾਲਾ ਪ੍ਰਣਵ ਸ਼ਰਮਾ, ਮਾਂਟਰੀਅਲ ਤੋਂ 26 ਸਾਲਾ ਅਭਿਕਰਨ ਸਿੰਘ, ਬਰੈਂਪਟਨ ਤੋਂ 23 ਸਾਲਾ ਅਜੈਬੀਰ ਸਿੰਘ, ਬਰੈਂਪਟਨ ਤੋਂ 27 ਸਾਲਾ ਬਲਜਿੰਦਰ ਸਿੰਘ, ਬਰੈਂਪਟਨ ਤੋਂ 26 ਸਾਲਾ ਗੁਰਕੀਰਤ ਸਿੰਘ, ਬਰੈਂਪਟਨ ਤੋਂ 27 ਸਾਲਾ ਗੁਰਸ਼ਰਨਜੀਤ ਸਿੰਘ, ਬਰੈਂਪਟਨ ਤੋਂ 25 ਸਾਲਾ ਕਰਨਪ੍ਰੀਤ ਸਿੰਘ, ਬਰੈਂਪਟਨ ਤੋਂ 30 ਸਾਲਾ ਕੁਲਵਿੰਦਰ ਸਿੰਘ, ਕੈਲਗਰੀ ਤੋਂ 26 ਸਾਲਾ ਮਨਦੀਪ ਸਿੰਘ, ਬਰੈਂਪਟਨ ਤੋਂ 25 ਸਾਲਾ ਪਰਵਿੰਦਰ ਸਿੰਘ, ਕੈਂਬਰਿਜ ਤੋਂ 49 ਸਾਲਾ ਸਵਦੀਪਰਾਜ ਸਿੰਘ ਅਤੇ 23 ਸਾਲਾ ਲੰਡਨ ਦਾ ਨਿਵਾਸੀ ਵਰਿੰਦਰ ਤੂਰ ਦਾ ਨਾਂਅ ਵੀ ਸ਼ਾਮਲ ਹੈ।

Share this Article
Leave a comment