ਅਦਾਕਾਰ ਅਕਸ਼ੇ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦਾ ਕੀਤਾ ਦੌਰਾ, ਮਾਸਕ ਨੂੰ ਲੈ ਕੇ ਹੋ ਰਹੀ ਹੈ ਅਲ਼ੋਚਨਾ

TeamGlobalPunjab
1 Min Read

ਸ਼੍ਰੀਨਗਰ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀਰਵਾਰ ਨੂੰ ਬਾਰਡਰ ਸਿਕਿਓਰਿਟੀ ਫੋਰਸ (BSF)  ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦਾ ਦੌਰਾ ਕੀਤਾ। ਅਕਸ਼ੈ ਕੁਮਾਰ ਨੇ ਖ਼ੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ। ਇਸ ਪੋਸਟ ਦੇ ਨਾਲ ਅਕਸ਼ੇ ਨੇ ਆਪਣੀਆਂ ਤਸਵੀਰਾਂ ਫੌਜੀਆਂ ਨਾਲ ਵੀ ਸਾਂਝੀਆਂ ਕੀਤੀਆਂ ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੋਟੋ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ ‘ਚ ਲਿਖਿਆ,’ ਬੀਐਸਐਫ ਬਹਾਦਰਾਂ ਨੇ ਅੱਜ ਸਰਹੱਦਾਂ ਦੀ ਰਾਖੀ ਕਰਦਿਆਂ ਇਕ ਯਾਦਗਾਰੀ ਦਿਨ ਬਤੀਤ ਕੀਤਾ। ਇੱਥੇ ਆਉਣਾ ਹਮੇਸ਼ਾਂ ਇੱਕ ਨਿਮਰਤਾ ਅਨੁਭਵ ਹੁੰਦਾ ਹੈ … ਅਸਲ ਨਾਇਕਾਂ ਨੂੰ ਮਿਲਣਾ ਮੇਰਾ ਦਿਲ ਇੱਜ਼ਤ ਤੋਂ ਇਲਾਵਾ ਕੁਝ ਵੀ ਨਹੀਂ ਭਰਦਾ।

ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਅਕਸ਼ੇ ਕੁਮਾਰ ਦੀ ਅਲੋਚਨਾ ਹੋ ਰਹੀ ਹੈ। ਆਲੋਚਨਾ ਦਾ ਕਾਰਨ ਹੈ  ਕੋਰੋਨਾ ਕਾਲ ਵਿੱਚ ਬਗ਼ੈਰ ਮਾਸਕ ਦੇ ਬੀਐਸਐਫ ਦੇ ਕੈਂਪ ਵਿੱਚ ਵਿਚਰਨਾ। ਯੂਜ਼ਰਜ਼ ਆਪਣੀਆਂ-ਆਪਣੀਆਂ ਪ੍ਰਤੀਕਿਰਿਆਂਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਮਾਸਕ ਨਾ ਪਹਿਨਣ ਕਰਕੇ ਅਕਸ਼ੈ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਜਦਕਿ ਹੋਰ ਯੂਜ਼ਰ ਨੇ ਤੰਜ਼ ਕੱਸਦਿਆਂ ਕਿਹਾ ਹੈ ਕਿ ਕੋਈ ਮਾਸਕ ਨਹੀਂ, ਕੋਈ ਸਮਾਜਿਕ ਦੂਰੀ ਨਹੀਂ।

- Advertisement -

Share this Article
Leave a comment