ਅਕਾਲੀ ਦਲ ਤੇ ਭਾਜਪਾ ਦੋਵੇਂ ਕੱਟੜ ਸੋਚ ਦੀਆਂ ਪਾਰਟੀਆਂ, ਧਰਮ ਦੇ ਨਾਮ ‘ਤੇ ਲੜਦੀਆਂ ਨੇ ਚੋਣਾਂ : ਰੰਧਾਵਾ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੀਆਂ ਹੋਈਆਂ ਹਨ।

ਉੱਥੇ ਹੀ ਪ੍ਰਧਾਨਮੰਤਰੀ ਵਲੋਂ ਇੰਟਰਵਿਊ ‘ਚ ਅਕਾਲੀ ਭਾਜਪਾ ਦੇ ਗਠਜੋੜ ਤੇ ਕੀਤੀ ਟਿੱਪਣੀ ‘ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ, ‘ਦੋਵੇਂ ਪਾਰਟੀਆਂ ਕੱਟੜ ਹਨ, ਇੱਕ ਪੰਥ ਦੇ ਨਾਮ ‘ਤੇ ਅਤੇ ਇੱਕ ਹਿੰਦੂਤਵ ਦੇ ਨਾਂ ‘ਤੇ ਲੋਕਾਂ ‘ਚ ਹੈ, ਪਰ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ।’

ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨਮੰਤਰੀ ਦੇ ਪੰਜਾਬ ‘ਚ ਪ੍ਰਚਾਰ ਫੇਰੀ ਬਾਰੇ ਕਿਹਾ ਕਿ ਹਰ ਕਿਸੇ ਵੱਡੇ ਲੀਡਰ ਅਤੇ ਪਾਰਟੀ ਨੂੰ ਪ੍ਰਚਾਰ ਕਰਨ ਦਾ ਹੱਕ ਹੈ ਅਤੇ ਹਾਲ ਹੀ ‘ਚ ਬਸਪਾ ਲੀਡਰ ਵੀ ਤਾਂ ਪੰਜਾਬ ਆ ਕੇ ਗਈ ਹਨ, ਪਰ ਪੰਜਾਬ ‘ਚ ਜਿੱਤ ਕਾਂਗਰਸ ਦੀ ਹੀ ਹੋਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿੰਡਾਂ-ਪਿੰਡਾਂ ‘ਚ ਵਿਕਾਸ ਹੋਇਆ ਹੈ, ਜੋ ਲੋਕਾਂ ਨੂੰ ਨਜ਼ਰ ਵੀ ਆ ਰਿਹਾ ਹੈ ਤੇ ਅਸੀਂ ਆਪਣੀ ਤਰੀਫ ਆਪ ਕਰਕੇ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੁੰਦੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment