ਵਿਸ਼ਵ ਚੈਂਪੀਅਨਸ਼ਿਪ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ ਅੰਸ਼ੂ ਮਲਿਕ

TeamGlobalPunjab
1 Min Read

ਓਸਲੋ/ਨਵੀਂ ਦਿੱਲੀ : ਅੰਸ਼ੂ ਮਲਿਕ ਨੇ ਵਿਸ਼ਵ ਚੈਂਪੀਅਨਸ਼ਿਪ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਨਾਂ ਨੇ ਜੂਨੀਅਰ ਯੂਰਪੀ ਚੈਂਪੀਅਨ ਸੋਲੋਮੀਆ ਵਿੰਕ ਨੂੰ ਹਰਾਇਆ, ਉੱਥੇ ਹੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਸਰਿਤਾ ਮੋਰ ਸੈਮੀ ਫਾਈਨਲ ‘ਚ ਹਾਰ ਗਈ।

19 ਸਾਲਾ ਅੰਸ਼ੂ ਨੇ ਸ਼ੁਰੂ ਤੋਂ ਹੀ ਸੈਮੀ ਫਾਈਨਲ ‘ਚ ਦਬਦਬਾ ਬਣਾ ਕੇ ਰੱਖਿਆ ਤੇ ਜਿੱਤ ਦਰਜ ਕਰ ਕੇ 57 ਕਿੱਲੋ ਵਰਗ ਦੇ ਫਾਈਨਲ ਵਿਚ ਪਹੁੰਚ ਗਈ। ਇਸ ਤੋਂ ਪਹਿਲਾਂ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਗ਼ਮਾ ਜਿੱਤਿਆ ਹੈ ਪਰ ਸਭ ਨੂੰ ਕਾਂਸੀ ਤਗ਼ਮਾ ਮਿਲਿਆ ਹੈ।

ਗੀਤਾ ਫੋਗਾਟ ਨੇ 2012 ਵਿਚ, ਬਬੀਤਾ ਫੋਗਾਟ ਨੇ 2012 ’ਚ, ਪੂਜਾ ਢਾਂਡਾ ਨੇ 2018 ਅਤੇ ਵਿਨੇਸ਼ ਫੋਗਾਟ ਨੇ 2019 ਵਿਚ ਕਾਂਸੀ ਤਗ਼ਮਾ ਜਿੱਤਿਆ ਸੀ। ਅੰਸ਼ੂ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿਚ ਪਹੁੰਚਣ ਵਾਲੀ ਤੀਜੀ ਭਾਰਤੀ ਹੈ।

Share this Article
Leave a comment