ਚੰਡੀਗੜ੍ਹ : ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਰ ਦਿਨ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਇਸੇ ਮਾਹੌਲ ‘ਚ ਅੱਜ ਵਿਧਾਨ ਸਭਾ ਦਾ ਦੋ ਦਿਨਾਂ ਇਜਲਾਸ ਸ਼ੁਰੂ ਹੋ ਗਿਆ ਹੈ ਅਤੇ ਇਸ ਇਜਲਾਸ ਦੌਰਾਨ ਕਾਂਗਰਸ ਪਾਰਟੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਛੁਣਛਣੇ ਵਜਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜੀ ਹਾਂ ਵਿਧਾਨ ਸਭਾ ਅੰਦਰ ਛੁਣਛਣੇ ਦਿਖਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਕਾਂਗਰਸ ਸਰਕਾਰ ਵੱਲੋਂ ਚੋਣ ਮਨੋਰਥ ਪੱਤਰ ‘ਚ ਕੀਤੇ ਗਏ ਵਾਅਦਿਆਂ ‘ਤੇ ਸਵਾਲ ਪੁੱਛੇ। ਇਸ ਸਮੇਂ ਉਨ੍ਹਾਂ ਨੇ ਤਖਤੀਆਂ ਵੀ ਦਿਖਾਈਆਂ ਜਿਨ੍ਹਾਂ ‘ਤੇ ਲਿਖਿਆ ਸੀ ਕਿ ਅਮਨ ਕਨੂੰਨ ਕਿੱਥੇ ਹੈ? ਮੋਬਾਇਲ ਫੋਨ ਕਿੱਥੇ ਹੈ? ਇਸ ਤੋਂ ਇਲਾਵਾ ਪਤਾ ਇਹ ਵੀ ਲੱਗਾ ਹੈ ਕਿ ਜਿਸ ਸਮੇਂ ਵਿਧਾਨ ਸਭਾ ‘ਚ ਗਵਰਨਰ ਸਪੀਚ ਚਲ ਰਹੀ ਸੀ ਤਾਂ ਅਕਾਲੀ ਦਲ ਨੇ ਲਗਾਤਾਰ ਨਾਰੇਬਾਜੀ ਕੀਤੀ ਅਤੇ ਉਹ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ।