ਅਜੈ ਬੰਗਾ ਦਾ ਵਿਸ਼ਵ ਬੈਂਕ ਪ੍ਰਧਾਨ ਬਣਨਾ ਲਗਭਗ ਤੈਅ

Prabhjot Kaur
2 Min Read

ਨਿਊਜ਼ ਡੈਸਕ: ਭਾਰਤੀ ਮੂਲ ਦੇ ਅਜੈ ਬੰਗਾ ਦਾ ਵਿਸ਼ਵ ਬੈਂਕ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੋ ਗਿਆ ਹੈ, ਕਿਉਂਕਿ ਪ੍ਰਧਾਨ ਦੇ ਅਹੁਦੇ ਲਈ ਬੁੱਧਵਾਰ ਨੂੰ ਨਾਮਜ਼ਦਗੀਆਂ ਖ਼ਤਮ ਹੋ ਗਈਆਂ। ਕਿਸੇ ਹੋਰ ਦੇਸ਼ ਵਲੋਂ ਜਨਤਕ ਤੌਰ ‘ਤੇ ਉਮੀਦਵਾਰੀ ਪੇਸ਼ ਨਹੀਂ ਕੀਤੀ ਗਈ ਹੈ। ਜਿਸ ਦਾ ਮਤਲਬ ਇਹ ਹੈ ਕਿ ਅਜੈ ਬੰਗਾ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਨਹੀਂ ਹੈ। ਮਾਸਟਰਕਾਰਡ ਦੇ ਸਾਬਕਾ ਸੀਈਓ ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਸਮਰਥਨ ਪ੍ਰਾਪਤ ਹੋਇਆ ਸੀ ਜਦੋਂ ਮੌਜੂਦਾ ਚੇਅਰਮੈਨ ਡੇਵਿਡ ਮਾਲਪਾਸ ਨੇ ਲਗਭਗ ਇੱਕ ਸਾਲ ਪਹਿਲਾਂ ਅਹੁਦਾ ਛੱਡਣ ਦੀ ਯੋਜਨਾ ਦਾ ਐਲਾਨ ਕੀਤਾ ਸੀ।

ਰਿਪੋਰਟਾਂ ਅਨੁਸਾਰ 2019 ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਾਲਪਾਸ ਨੂੰ ਨਾਮਜ਼ਦ ਕੀਤਾ ਸੀ ਤੇ ਉਸ ਦੀ ਚੋਣ ਵੀ ਬਗੈਰ ਮੁਕਾਬਲੇ ਦੇ ਹੋਈ ਸੀ। ਦੱਸਣਯੋਗ ਹੈ ਕਿ ਇਸ ਅਹੁਦੇ ਲਈ ਹਮੇਸ਼ਾ ਅਮਰੀਕੀ ਉਮੀਦਵਾਰ ਨੂੰ ਹੀ ਚੁਣਿਆ ਗਿਆ ਹੈ। ਅਮਰੀਕਾ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਵਿਸ਼ਵ ਬੈਂਕ ਦੇ ਨਿਯਮ ਮੈਂਬਰ ਦੇਸ਼ਾਂ ਨੂੰ ਇੱਕ ਸਮੇਂ ਦੀ ਮਿਆਦ ਦੌਰਾਨ ਨਾਮ ਦਰਜ ਕਰਵਾਉਣ ਦੀ ਇਜਾਜ਼ਤ ਦਿੰਦੇ ਹਨ, ਜਿਸਦੀ ਮਿਆਦ ਬੁੱਧਵਾਰ ਦੁਪਹਿਰ ਨੂੰ ਖ਼ਤਮ ਹੋ ਗਈ ਸੀ। ਅਜਿਹੇ ‘ਚ ਅਜੈ ਬੰਗਾ ਦੇ ਸਾਹਮਣੇ ਕੋਈ ਖੜ੍ਹਾ ਨਜ਼ਰ ਨਹੀਂ ਆ ਰਿਹਾ। ਨਾਮਜ਼ਦਗੀ ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਈ ਸੀ।

ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਦੇ ਸ਼ਿਮਲਾ ਨਾਲ ਸਬੰਧਤ ਹਨ। ਪੁਣੇ ਵਿੱਚ ਜਨਮੇ ਬੰਗਾ ਨੇ 70 ਦੇ ਦਹਾਕੇ ਵਿੱਚ ਸ਼ਿਮਲਾ ਦੇ ਸੇਂਟ ਐਡਵਰਡ ਸਕੂਲ ਤੋਂ ਆਪਣੀ ਪ੍ਰਾਇਮਰੀ ਸਕੂਲੀ ਪੜ੍ਹਾਈ ਕੀਤੀ। ਉਨ੍ਹਾਂ ਦੇ ਪਿਤਾ ਫੌਜ ਵਿੱਚ ਇੱਕ ਅਫਸਰ ਸਨ। ਇਸ ਦੌਰਾਨ ਉਹ ਕੁਝ ਸਮੇਂ ਲਈ ਸ਼ਿਮਲਾ ‘ਚ ਤਾਇਨਾਤ ਰਹੇ। ਇਸ ਦੌਰਾਨ ਅਜੇ ਬੰਗਾ ਨੂੰ ਪੜ੍ਹਾਈ ਲਈ ਸੇਂਟ ਐਡਵਰਡ ਸਕੂਲ ਸ਼ਿਮਲਾ ਵਿਖੇ ਦਾਖਲ ਕਰਵਾਇਆ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment