ਅਮਰੀਕਾ ‘ਚ ਧੋਖਾਧੜੀ ਕਰਨ ਵਾਲੇ ਭਾਰਤੀ ਗਿਰੋਹ ‘ਤੇ  ਸ਼ਿਕੰਜਾ ਕਸਿਆ

TeamGlobalPunjab
1 Min Read

ਵਾਸ਼ਿੰਗਟਨ:ਅਮਰੀਕਾ ‘ਚ ਦੋ ਭਾਰਤੀਆਂ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਨਿਆਂ ਵਿਭਾਗ ਮੁਤਾਬਕ 41 ਸਾਲਾ ਪ੍ਰਦੀਪ ਸਿੰਘ ਪਰਮਾਰ ਤੇ 37 ਸਾਲਾ ਸੁਮੇਰ ਪਟੇਲ ਨੂੰ 20-20 ਸਾਲ ਦੀ ਸਜ਼ਾ ਹੋ ਸਕਦੀ ਹੈ। ਪਰਮਾਰ ਨੂੰ ਪਛਾਣ (Identity) ਚੋਰੀ ਕਰਨ ਦੇ ਦੋਸ਼ ‘ਚ ਦੋ ਸਾਲ ਦੀ ਵਾਧੂ ਸਜ਼ਾ ਹੋ ਸਕਦੀ ਹੈ।

 ਇਸ ਮਾਮਲੇ ‘ਚ ਭਾਰਤ ਦੇ ਅਹਿਮਦਾਬਾਦ ਤੋਂ ਕਾਲ ਸੈਂਟਰ ਚਲਾਉਣ ਵਾਲਾ 39 ਸਾਲਾ ਸ਼ਹਿਜ਼ਾਦ ਪਠਾਨ ਪਹਿਲਾਂ ਹੀ 15 ਜਨਵਰੀ ਨੂੰ ਦੋਸ਼ੀ ਪਾਇਆ ਗਿਆ ਹੈ। ਇਹ ਸਾਰੇ ਗਿਰੋਹ ਬਣਾ ਕੇ ਅਮਰੀਕਾ ਦੇ ਬਜ਼ੁਰਗਾਂ ਨਾਲ ਕਾਲ ਸੈਂਟਰ ਤੋਂ ਗੱਲ ਕਰਦੇ ਸਨ ਤੇ ਉਨ੍ਹਾਂ ਨੂੰ ਫਸਾ ਕੇ ਉਨ੍ਹਾਂ ਦੀ ਪਛਾਣ (Identity) ਹਾਸਲ ਕਰ ਕੇ ਪੈਸਾ ਟਰਾਂਸਫਰ ਕਰ ਲੈਂਦੇ ਸਨ। ਇਹ ਲੋਕਾਂ ਨੂੰ ਫਸਾਉਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਪੈਸਾ ਹਾਸਲ ਕਰਦੇ ਸਨ। ਇਨ੍ਹਾਂ ‘ਤੇ ਅੰਤ ‘ਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਡੀਆਈ) ਤੇ ਡਰੱਗ ਇਨਫਰੋਸਮੈਂਟ ਐਡਮਿਨਸਟ੍ਰੇਸ਼ਟਨ (ਐੱਮਈਏ) ਨੇ ਸ਼ਿਕੰਜਾ ਕਸਿਆ। ਇਸ ਗਿਰੋਹ ਨੇ ਅਮਰੀਕਾ ‘ਚ ਲੋਕਾਂ ਨੂੰ ਕਰੋੜਾਂ ਡਾਲਰ ਦਾ ਚੂਨਾ ਲਾਇਆ।

TAGGED: , , ,
Share this Article
Leave a comment