Home / News / ਅਮਰੀਕੀ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਗਈ ਸ਼ਲਾਘਾ

ਅਮਰੀਕੀ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਗਈ ਸ਼ਲਾਘਾ

ਵਾਸ਼ਿੰਗਟਨ: ਅਮਰੀਕੀ ਸੰਸਦਾਂ ਵੱਲੋਂ ਇੱਥੇ ਯੂ.ਐੱਸ. ਕੈਪੀਟੋਲ ਵਿਖੇ ਆਯੋਜਿਤ ਇਕ ਪ੍ਰੋਗਰਾਮ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ‘ਚ ਪੂਰੇ ਅਮਰੀਕਾ ਤੋਂ ਪਹੁੰਚੇ 250 ਸਿੱਖਾਂ ਨਾਲ ਮੁਲਾਕਾਤ ਕਰਦਿਆਂ ਅਮਰੀਕੀ ਕਾਂਗਰਸ ਦੇ 15 ਨੁਮਾਂਇੰਦਿਆਂ ਨੇ ਕਿਹਾ, “ਸਿੱਖ ਸੰਯੁਕਤ ਰਾਜ ਅਮਰੀਕਾ ਦਾ ਮਿਸਾਲੀ ਭਾਈਚਾਰਾ ਹਨ।”

ਸਿੱਖ ਕੌਂਸਲ ਰਿਲੀਜਨ ਐਂਡ ਐਜੂਕੇਸ਼ਨ ਵੱਲੋਂ ਇਹ ਸਮਾਗਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਜਿਣ ਦੌਰਾਨ ਅਮਰੀਕਾ ਦੇ 50 ਪ੍ਰਮੁੱਖ ਸਿੱਖਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹਨਾਂ ਸਿੱਖ ਸਖਸ਼ੀਅਤਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਇਕ ਪੁਸਤਕ ਰਿਲੀਜ਼ ਕੀਤੀ ਗਈ ਅਤੇ ਇਸ ਪੁਸਤਕ ਦੇ ਲੇਖਕ ਡਾ: ਪ੍ਰਭਲੀਨ ਸਿੰਘ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆ ਕੇ ਅਮਰੀਕਾ ਦੀਆਂ ਪੰਜਾਹ ਉਘੀਆਂ ਸ਼ਖ਼ਸੀਅਤ ਨੂੰ ਕਿਤਾਬ ਭੇਂਟ ਕੀਤੀ।

ਨੈਸ਼ਨਲ ਸਿੱਖ ਮੁਹਿੰਮ ਦੇ ਸੀਨੀਅਰ ਸਲਾਹਕਾਰ ਅਤੇ ਈਕੋਸਿੱਖ ਦੇ ਪ੍ਰਧਾਨ ਡਾ: ਰਾਜਵੰਤ ਸਿੰਘ ਨੇ ਹਰ ਇੱਕ ਕਾਂਗਰਸੀ ਨੇਤਾ ਨੂੰ ਭਾਸ਼ਣ ਦੇਣ ਲਈ ਸੱਦਾ ਦਿੱਤਾ। ਇਸ ਮੌਕੇ ਹਾਜ਼ਰ ਵੱਖ ਵੱਖ ਕਾਂਗਰਸਮੈਨ ਅਤੇ ਸੈਨੇਟਰਾਂ ਨੇ ਕਿਹਾ ਕਿ ਉਹ ਸਮਾਂ ਦੂਰ ਨਹੀਂ ਹੈ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਸਿੱਖ ਹੋਵੇਗਾ।

ਇਸ ਮੌਕੇ ਸ਼ਮੂਲੀਅਤ ਕਰਨ ਵਾਲਿਆਂ ਵਿਚ ਕਾਂਗਰਸਮੈਨ ਅਮੀ ਬੇਰਾ,ਕਾਂਗਰਸੀ ਗਰੇਗ ਸਟੈਨਟਨ, ਕਾਂਗਰਸ ਦੇ ਮੈਂਬਰ ਜਾਨ ਗਰੇਮੈਡੀ, ਕਾਂਗਰਸੀ ਮਹਿਲਾ ਹੈਲੀ ਸਟੀਵਨਜ਼, ਕਾਂਗਰਸ ਦੇ ਮੈਂਬਰ ਜਾਨ ਗਰੇਮੈਡੀ, ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਣਮੂਰਤੀ, ਕਾਂਗਰਸ ਦੇ ਮੈਂਬਰ ਰੋ ਖੰਨਾ, ਕਾਂਗਰਸ ਦੇ ਮੈਂਬਰ ਜੈਪਾਲ, ਕਾਂਗਰਸ ਦੇ ਜਿੰਮ ਕੋਸਟਾ, ਕਾਂਗਰਸ ਦੇ ਪੀਟਰ ਕਿੰਗ, ਕਾਂਗਰਸਮੈਨ ਸੁੋਜਜ਼ੀ, ਕਾਂਗਰਸ ਦੇ ਮੈਂਬਰ ਜੈਰੀ ਮੈਕਨਰਨੀ ਸ਼ਾਮਲ ਸਨ।ਇਸ ਮੌਕੇ ‘ਤੇ ਕਾਂਗਰਸ ਦੀ ਜੁਡੀ ਚੂ ਵੀ ਬੋਲਣ ਆਈ। ਇਕ-ਇਕ ਕਰਕੇ ਉਹ ਆਏ ਅਤੇ ਸਿੱਖ ਕੌਮ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਉਹਨਾ ਸ਼ਬਦਾਂ ਦੀ ਸਾਂਝ ਪਾਈ ਜੋ ਕਾਬਲ ਏ ਤਾਰੀਫ਼ ਸੀ।

Check Also

ਪੰਜਾਬ ‘ਚ ਨਹੀਂ ਰੁੱਕ ਰਿਹਾ ਮੀਂਹ, ਕਿਸਾਨ ਹੋ ਰਹੇ ਪਰੇਸ਼ਾਨ

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਮੌਸਮ ਦਾ ਵਿਗੜਿਆ ਮਿਜਾਜ਼ ਦੇਖਣ ਨੂੰ ਮਿਲ …

Leave a Reply

Your email address will not be published. Required fields are marked *