ਨਿਊਜ਼ ਡੈਸਕ: ਇਕ 13 ਸਾਲਾਂ ਕਿਸ਼ੋਰ ਨੇ ਆਪਣੇ ਹੀ ਸਕੂਲ ‘ਚ ਅੱਗ ਲਗਾ ਦਿਤੀ ਹੈ। ਸਾਲ 2009 ‘ਚ ਜਨਮੇ ਇਕ ਕਿਸ਼ੋਰ ਨੇ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ‘ਚ ਆਪਣੇ ਪ੍ਰਾਇਮਰੀ ਸਕੂਲ ‘ਚ ਅੱਗ ਲਗਾ ਦਿੱਤੀ, ਜਿਸ ‘ਚ 8 ਬੱਚਿਆਂ ਅਤੇ ਸਕੂਲ ਦੇ ਇਕ ਗਾਰਡ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਨੇ ਇਸ ਹਮਲੇ ਤੋਂ ਬਾਅਦ 6 ਬੱਚਿਆਂ ਅਤੇ ਇੱਕ ਅਧਿਆਪਕ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਇਸ 13 ਸਾਲਾ ਲੜਕੇ ਨੇ ਕਿੱਲ ਲਿਸਟ ਬਣਾਈ ਸੀ, ਜਿਸ ਬਾਰੇ ਜਾਣ ਕੇ ਸਕੂਲ ਮੈਨੇਜਮੈਂਟ ਹੈਰਾਨ ਰਹਿ ਗਈ ਸੀ।ਉਸਦੀ ਸੂਚੀ ਵਿੱਚ ਉਹਨਾਂ ਬੱਚਿਆਂ ਦੇ ਨਾਮ ਸ਼ਾਮਿਲ ਸਨ ਜਿਨ੍ਹਾਂ ਨੂੰ ਉਸਨੇ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।ਕਿਸ਼ੋਰ ਦੀ ਪਹਿਚਾਣ ਕੇ.ਕੇ ਵਜੋਂ ਹੋਈ ਹੈ।
ਉਸ ਨੇ ਇਹ ਵੀ ਯੋਜਨਾ ਬਣਾ ਲਈ ਸੀ ਕਿ ਉਹ ਕਿਹੜੀ ਜਮਾਤ ਵਿੱਚ ਪਹਿਲਾਂ ਜਾਵੇਗਾ। ਸਰਬੀਆ ਦੇ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਦੁਖਦਾਈ ਘਟਨਾ ਅਤੇ ਹਮਲੇ ਦੀ ਖਬਰ ਸਥਾਨਕ ਸਮੇਂ ਅਨੁਸਾਰ ਸਵੇਰੇ 8:40 ਵਜੇ ਮਿਲੀ। ਹਾਲਾਂਕਿ, ਉਸ ਸਮੇਂ ਸਿਰਫ ਇਹ ਜਾਣਕਾਰੀ ਆਈ ਸੀ ਕਿ ਰਾਜਧਾਨੀ ਦੇ ਵਲਾਦਿਸਲਾਵ ਰਿਬਨੀਕਰ ਐਲੀਮੈਂਟਰੀ ਸਕੂਲ ਵਿੱਚ ਗੋਲੀਬਾਰੀ ਹੋਈ ਹੈ। ਇਸ ਹਮਲੇ ਤੋਂ ਬਾਅਦ ਸਕੂਲ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਹੈਲਮੇਟ ਅਤੇ ਬੁਲੇਟਪਰੂਫ ਜੈਕਟਾਂ ਵਿੱਚ ਆਏ ਅਧਿਕਾਰੀਆਂ ਨੇ ਸਕੂਲ ਨੂੰ ਘੇਰ ਲਿਆ ਹੈ। ਫਿਲਹਾਲ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਬਾਅਦ ਵਿੱਚ ਕਿਹਾ ਕਿ ਸ਼ੂਟਰ ਕੋਲ ਇੱਕ ‘ਵਿਸਤ੍ਰਿਤ’ ਯੋਜਨਾ ਸੀ ਅਤੇ ਉਹਨਾਂ ਲੋਕਾਂ ਦੀ ਸੂਚੀ ਸੀ ਜਿੰਨ੍ਹਾਂ ਨੂੰ ਉਹ ਮਾਰਨਾ ਚਾਹੁੰਦਾ ਸੀ। ਕੇਕੇ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਕੇਕੇ ਨੇ ਕਥਿਤ ਤੌਰ ‘ਤੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਗੋਲੀਬਾਰੀ ਕੀਤੀ।ਪੁਲਿਸ ਨੇ ਉਸਦੇ ਮੂੰਹ ‘ਤੇ ਕਪੜਾ ਪਾ ਕੇ ਸਕੂਲ ਤੋਂ ਬਾਹਰ ਲਿਆਂਦਾ ਅਤੇ ਆਪਣੇ ਨਾਲ ਲੈ ਗਈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.