ਅਦਾਕਾਰ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਦੀ ਅਚਾਨਕ ਮੌਤ ,ਬਾਥਰੂਮ ‘ਚੋ ਮਿਲੀ ਲਾਸ਼

global11
2 Min Read

ਨਿਊਜ਼ ਡੈਸਕ :  ਫਿਲਮ ਜਗਤ ਵਿੱਚ ਵੱਖ ਵੱਖ ਅਦਾਕਾਰ ਆਪਣੀ ਭੂਮਿਕਾ ਨਿਭਾ ਰਹੇ ਹਨ । ਜਿਨ੍ਹਾਂ ਦਾ ਨਾਮ ਪੂਰੇ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਪਰ ਦੱਸ ਦਈਏ ਕਿ ਫ਼ਿਲਮ ਅਦਾਰੇ ਤੋਂ ਫਿਰ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਕਈ ਸੀਰੀਅਲਾਂ ਤੇ ਫਿਲਮਾਂ ‘ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਕੋਹਲੀ ਦਾ ਸ਼ੁੱਕਰਵਾਰ ਨੂੰ ਮੁੰਬਈ ‘ਚ ਦੇਹਾਂਤ ਹੋ ਗਿਆ। ਹਰਮਿੰਦਰ ਸਿੰਘ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰਮਿੰਦਰ ਸਿੰਘ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ਸੀ।ਅਦਾਕਾਰਾ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਕੋਹਲੀ ਪੂਰੀ ਤਰ੍ਹਾਂ ਤੰਦਰੁਸਤ ਸਨ। ਉਹ ਸ਼ੁਕਰਵਾਰ ਸਵੇਰੇ ਗੁਰਦੁਆਰੇ ਗਏ ਸI[ਫਿਰ ਉਸ ਤੋਂ ਬਾਅਦ ਬਾਥਰੂਮ ਗਏ ਵਾਪਸ ਨਹੀਂ ਆਏ। ਇਸ ਤੋਂ ਬਾਅਦ ਘਰ ‘ਚ ਮੌਜੂਦ ਨੌਕਰ ਨੇ ਉਨ੍ਹਾਂ ਨੂੰ ਲੱਭਿਆ ਤਾਂ ਉਹ ਬਾਥਰੂਮ ‘ਚ ਪਏ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਹਰਮਿੰਦਰ ਸਿੰਘ ਦਾ ਸਸਕਾਰ ਐਤਵਾਰ ਨੂੰ ਕੀਤਾ ਜਾਵੇਗਾ।
ਨੀਲੂ ਕੋਹਲੀ ਦਾ ਫ਼ਿਲਮਾਂ ‘ਚ ਸਥਾਨ :
ਦੱਸ ਦੇਈਏ ਕਿ ਨੀਲੂ ਕੋਹਲੀ ਨੇ ਛੋਟੇ ਪਰਦੇ ਤੋਂ ਲੈ ਕੇ ਬਾਲੀਵੁੱਡ ਤਕ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਉਹ ਸਾਲ 1999 ‘ਚ ‘ਦਿਲ ਕਯਾ ਕਰੇ’ ‘ਚ ਸਹਾਇਕ ਭੂਮਿਕਾ ‘ਚ ਨਜ਼ਰ ਆਈ ਸੀ। ਉਨ੍ਹਾਂ ਨੇ ਪੰਜਾਬੀ ਸੀਰੀਅਲ ‘ਨਿੰਮੋ ਤੇ ਵਿੰਮੋ’ ‘ਚ ਵੀ ਕੰਮ ਕੀਤਾ ਸੀ। ਉਨ੍ਹਾਂ ਨੇ ਹਿੰਦੀ ਸੀਰੀਅਲ ‘ਜੈ ਹਨੂੰਮਾਨ’ ‘ਚ ਵੀ ਅਦਾਕਾਰੀ ਕੀਤੀ ਸੀ। ਉਹ ਸਾਲ 2022 ‘ਚ ਪੀਰੀਅਡ ਡਰਾਮਾ ਫਿਲਮ ‘ਜੋਗੀ’ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ‘ਹਿੰਦੀ ਮੀਡੀਅਮ’, ‘ਹਾਊਸਫੁੱਲ 2’, ‘ਰਨ’ ਵਰਗੀਆਂ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹਨ। ਇਸ ਤੋਂ ਇਲਾਵਾ ਉਹ ਟੀਵੀ ‘ਤੇ ਕਈ ਸੀਰੀਅਲਾਂ ‘ਚ ਨਜ਼ਰ ਆ ਚੁੱਕੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment