ਫਿਲਮ ਗਦਰ 2 ਨੇ ਭਾਰਤ ‘ਚ ਮਚਾਇਆ ਤਹਿਲਕਾ,ਫਲੋਪ ਰਹੀ ਵਿਦੇਸ਼ਾਂ ‘ਚ

Rajneet Kaur
2 Min Read

ਨਿਊਜ਼ ਡੈਸਕ: ‘ਗਦਰ 2’ ਨੇ ਰਿਲੀਜ਼ ਦੇ ਛੇਵੇਂ ਦਿਨ 250 ਕਰੋੜ ਦਾ ਅੰਕੜਾ ਪਾਰ ਕਰਕੇ ਬਾਕੀ ਮੇਕਰਸ ਦੇ ਹੋਸ਼ ਉਡਾ ਦਿਤੇ ਹਨ। ਇਸ ਜਾਦੂਈ ਅੰਕੜੇ ਨੂੰ ਪਾਰ ਕਰਦੇ ਹੋਏ ਹੁਣ ਇਹ ਫਿਲਮ 300 ਕਰੋੜ ਦੇ ਅੰਕੜੇ ਨੂੰ ਛੂਹਣ ਦੇ ਨੇੜੇ ਪਹੁੰਚ ਗਈ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਮੇਤ ਪੂਰੀ ਸਟਾਰਕਾਸਟ ਫਿਲਮ ਦੇ ਇਸ ਦਮਦਾਰ ਸੰਗ੍ਰਹਿ ਦੇ ਜਸ਼ਨ ਵਿੱਚ ਡੁੱਬੀ ਹੋਈ ਹੈ। ਪਰ ਨਾਲ ਹੀ ਇਹ ਵੀ ਦਸ ਦਈਏ ਕਿ ਗਦਰ 2   ਵਿਦੇਸ਼ਾਂ ‘ਚ ਫਲਾਪ ਸਾਬਤ ਹੋ ਰਹੀ ਹੈ।

ਫਿਲਮ ‘ਗਦਰ 2’ ਨੂੰ ਲੈ ਕੇ ਭਾਵੇਂ ਭਾਰਤ ‘ਚ ਲੋਕਾਂ ‘ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਫਿਲਮ ਨੂੰ ਰਿਲੀਜ਼ ਹੁੰਦੇ ਹੀ ਵਿਦੇਸ਼ਾਂ ‘ਚ ਚੰਗਾ ਹੁੰਗਾਰਾ ਨਹੀਂ ਮਿਲਿਆ। ਫਿਲਮ 50 ਕਰੋੜ ਤਾਂ ਦੂਰ ਅਜੇ ਤੱਕ  20 ਕਰੋੜ ਇਕੱਠਾ ਕਰਨ ਲਈ ਸੰਘਰਸ਼ ਕਰ ਰਹੀ ਹੈ। ‘ਗਦਰ 2’ ਦੇ ਵਿਸ਼ਵਵਿਆਪੀ ਕਲੈਕਸ਼ਨ ‘ਤੇ ਨਜ਼ਰ ਮਾਰੀਏ ਤਾਂ ਅੰਕੜਿਆਂ ਨੂੰ ਦੇਖਦਿਆਂ ਇਹ ਫਿਲਮ ਵਿਦੇਸ਼ਾਂ ‘ਚ ਫਲਾਪ ਸਾਬਤ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ  ਇਸ ਫਿਲਮ ਨੇ ਵਿਦੇਸ਼ਾਂ ‘ਚ ਪਹਿਲੇ ਵੀਕੈਂਡ ‘ਤੇ 2.1 ਮਿਲੀਅਨ ਯਾਨੀ 17.44 ਕਰੋੜ ਦੀ ਕਮਾਈ ਕੀਤੀ ਹੈ। ਪਰ ਛੇਵੇਂ ਦਿਨ ਵੀ ਫਿਲਮ 5 ਕਰੋੜ ਦੇ ਅੰਕੜੇ ਨੂੰ ਛੂਹਣ ਲਈ ਸੰਘਰਸ਼ ਕਰ ਰਹੀ ਹੈ। ਇਸ ਅੰਕੜੇ ਤੋਂ ਤੁਸੀਂ ‘ਗਦਰ 2’ ਦੀ ਵਿਦੇਸ਼ਾਂ ‘ਚ ਮਾੜੀ ਕਾਰਗੁਜ਼ਾਰੀ ਦਾ ਅੰਦਾਜ਼ਾ ਲਗਾ ਸਕਦੇ ਹੋ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment