ਨਿਊਜ਼ ਡੈਸਕ: ਰਾਸ਼ਟਰਪਤੀ ਵੋਲੋਦੀਮਿਰ ਜੇਲੇਨਸਕੀ ਨੇ ਮੰਗਲਵਾਰ ਨੂੰ ਕੈਨੇਡੀਅਨ ਸੰਸਦ ਮੈਂਬਰਾ ਨੂੰ ਦੱਸਿਆ ਕਿ ਯੂਕਰੇਨ ਤੇ ਰੂਸ ਦੇ ਹਮਲੇ ਵਿੱਚ ਤਕਰੀਬਨ 100 ਬਚਿੱਆ ਦੀ ਮੌਤ ਹੋ ਚੁੱਕੀ ਹੈ । ਉਹਨਾ ਨੇ ਦੱਖਣੀ ਯੂਕਰੈਨੀ ਸ਼ਹਿਰ ਮਾਰੀਉਪੋਲ ਬਾਰੇ ਵੀ ਦਸਿਆ ਕਿ ਉਥੇ ਸੰਚਾਰ ਦੇ ਸਾਧਨ ਖਤਮ ਹੋ ਚੁੱਕੇ ਹਨ ਅਤੇ ਸ਼ਹਿਰ ਵਿੱਚ ਭੋਜਨ ਅਤੇ ਪਾਣੀ ਲਗਭਗ ਖਤਮ ਹੋ ਗਿਆ ਹੈ ।
ਜੇਲੇਨਸਕੀ ਨੇ ਕੈਨੇਡੀਅਨ ਸੰਸਦ ਮੈਂਬਰਾ ਨੂੰ ਵਰਚੁਅਲ ਸੰਬੋਧਨ ਵਿੱਚ ਕਿਹਾ , ‘ ਇਸ ਸਮੇ ਉਨ੍ਹਾਂ ਕੋਲ 97 ਬੱਚੇ ਹਨ ਜੋ ਇਸ ਯੁੱਧ ਦੌਰਾਨ ਮਾਰੇ ਗਏ ਹਨ । ਰਾਸ਼ਟਰਪਤੀ ਵੋਲੋਦੀਮਿਰ ਜੇਲੇਨਸਕੀ ਨੇ ਕਿਹਾ ਕਿ ਮੈਮੋਰੀਅਲ ਕੰਪਲੈਕਸ , ਸਕੂਲ , ਹਸਪਤਾਲ , ਹਾੳਸਿੰਗ ਕੰਪਲੈਕਸ ਰੂਸ ਸਭ ਕੁਝ ਤਬਾਹ ਕਰ ਰਿਹਾ ਹੈ । ਉਨਾਂ ਨੇ ਪਹਿਲਾ ਹੀ 97 ਯੂਕਰੇਨੀ ਬਚਿੱਆ ਨੂੰ ਮਾਰ ਦਿੱਤਾ । ਉਨ੍ਹਾਂ ਕਿਹਾ ਕਿ ਉਹ ਬਹੁਤ ਕੁਝ ਨਹੀ ਮੰਗ ਰਹੇ ਅਸਲ ਸਮਰਥਨ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ ।
ਯੂਕਰੇਨ ਦੇ ਰਾਸ਼ਟਰਪਤੀ ਨੇ ਦੁਹਰਾਇਆ ਕਿ ਕੈਨੇਡਾ ਅਤੇ ਹੋਰ ਪਛਮੀ ਦੇਸ਼ਾ ਨੂੰ ਰੂਸ ਤੇ ਹੋਰ ਪਾਬੰਦਿਆ ਲਗਾਉੇਣੀਆਂ ਚਾਹੀਦੀਆਂ ਹਨ । ਯੂਕਰੇਨ ਦੀ ਮਦਦ ਲਈ ਕੁਝ ਕਰਨਾ ਚਾਹੀਦਾ ਹੈ , ਜਿਸ ਵਿੱਚ ਯੂਕਰੇਨ ਤੇ ਨੋ ਫਲਾਈ ਜੋਨ ਲਗਾਉਨਾ ਵੀ ਸ਼ਾਮਿਲ ਹੈ ।
ਜੇਲੇਨਸਕੀ ਦੇ ਭਾਸ਼ਨ ਤੋਂ ਬਾਅਦ , ਕੈਨੇਡੀਅਨ ਸੰਸਦ ਮੈਂਬਰਾ ਨੇ ਯੂਕਰੇਨ ਲਈ ਦੋ – ਪੱਖੀ ਸਮਰਥਨ ਪ੍ਰਗਟ ਕੀਤਾ ।ਕੈਨੇਡੀਅਨ ਪਾਰਟੀ ਦੇ ਨੇਤਾਵਾ ਨੇ ਕਿਹਾ ਕਿ ਉਹ ਯੂਕਰੇਨੀ ਸ਼ਰਨਾਰਥੀ ਦਾ ਸੁਆਗਤ ਕਰਨਗੇ ਤੇ ਉਹਨਾ ਨੇ ਇਹ ਵੀ ਦਸਿਆਂ ਕਿ ਫਰਵਰੀ ਤੋ ਰੁਸ ਦੇ ਹਮਲੇ ਤੋ ਬਾਅਦ ਯੂਕਰੇਨ ਤੋ ਭੱਜਣ ਵਾਲੇ ਸ਼ਰਨਾਰਥੀਆ ਦੀ ਗਿਣਤੀ 3 ਮਿਲੀਅਨ ਤਕ ਪਹੁੰਚ ਚੁੱਕੀ ਹੈ ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.