ਚੰਡੀਗੜ੍ਹ: ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਨਵਾਂ ਗਾਣਾ ‘SCAPEGOAT’ ਰਿਲੀਜ਼ ਹੋਇਆ ਹੈ, ਜੋ ਕਿ ਟ੍ਰੈਡਿੰਗ ‘ਤੇ ਚੱਲ ਰਿਹਾ ਹੈ। ਇਸ ਗਾਣੇ ‘ਚ ਮੂਸੇਵਾਲਾ ਨੇ ਕਾਂਗਰਸ ਪਾਰਟੀ ਦੀ ਚੋਣ ਹਾਰਨ ‘ਤੇ ਸਫ਼ਾਈ ਦਿੱਤੀ ਹੈ ਅਤੇ ਪੰਜਾਬ ਲੋਕਾਂ ‘ਤੇ ਵੀ ਸਵਾਲ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਮੈਂ ਕੱਲ੍ਹਾ ਨਹੀਂ ਹਰਾਇਆ ਇਸ ਤੋਂ ਪਹਿਲਾ ਵੀ ਕਈ ਹਾਰ ਗਏ ਹਨ। ਗੱਦਾਰ ਦੱਸੋ ਕੌਣ ?
ਮੂਸੇਵਾਲਾ ਨੇ ਆਪਣੇ ਗੀਤ ਵਿੱਚ ਬੀਬੀ ਖਾਲੜਾ, ਕਿਸਾਨ, ਦੀਪ ਸਿੱਧੂ, ਸਿਮਰਜੀਤ ਸਿੰਘ ਮਾਨ ਤੇ ਨਵਰੀਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਤਾਂ ਲੋਕਾਂ ਨੇ ਹੀ ਹਰਾਇਆ ਹੈ ਤਾਂ ਇਸ ਤੋਂ ਬਾਅਦ ਸਿੱਧੂ ਨੇ ਪੁੱਛਿਆ ਹੈ ਕਿ ਗੱਦਾਰ ਦੱਸੋ ਕੌਣ?
ਇਸ ਗੀਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਟਵੀਟ ਰਾਹੀ ਮੂਸੇਵਾਲਾ ਨੂੰ ਘੇਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੰਜਾਬੀ ਨਾਂ ਗੱਦਾਰ ਹੈ ਅਤੇ ਨਾਂ ਹੀ ਪਖੰਡੀ ਹਨ। ਹੱਕ ਸੱਚ ਨਾਲ ਖੜ੍ਹਨ ਵਾਲੇ ਪੰਜਾਬੀਆਂ ਲਈ ਅਜਿਹੀ ਇਤਰਾਜ਼ਯੋਗ ਭਾਸ਼ਾ ਵਰਤਣੀ ਮੰਦਭਾਗਾ ਹੈ।
ਪੰਜਾਬੀਆਂ ਨੂੰ ਗੱਦਾਰੀ ਨਹੀਂ ਆਉਂਦੀ @SidhuMooseVala. ਹਕ਼ ਸੱਚ ਨਾਲ ਖੜ੍ਹਨ ਵਾਲੇ ਪੰਜਾਬੀਆਂ ਲਈ ਇਹੋ ਜਿਹੀ ਇਤਰਾਜ਼ਯੋਗ ਭਾਸ਼ਾ ਵਰਤਣੀ ਬਹੁਤ ਮੰਦਭਾਗਾ.
- Advertisement -
— Jeevan Jyot Kaur (@jeevanjyot20) April 12, 2022
ਇਸ ਤੋਂ ਇਲਾਵਾ ਹਰਜੋਤ ਬੈਂਸ ਨੇ ਟਵੀਟ ਕਰਕੇ ਲਿਖਿਆ ਕਿ, ‘ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਹਾਰ ਨੂੰ ਸਬਕ ਵਜੋਂ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਮੂਸੇਵਾਲਾ ਨੂੰ ਮਾਨਸਾ ਤੋਂ ਲੜੀ ਚੋਣ ‘ਚ ਮਿਲੀ ਹਾਰ ਬਰਦਾਸ਼ ਨਹੀਂ ਹੋ ਰਹੀ, ਇਸ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਹਨ ਪਰ ਲੋਕਾਂ ਨੂੰ ਗੱਦਾਰ ਦੱਸ ਰਹੇ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ।’
Our Guru Sahib has taught that humbleness is the greatest virtue.
Defeat should be taken as lesson of Introspection.
But @iSidhuMooseWala seems to have lost his mind in arrogance. People of Punjab have voted from their hearts, calling the voice of people Gaddar is shameful.
- Advertisement -
— Harjot Singh Bains (@harjotbains) April 12, 2022
ਦਿਨੇਸ਼ ਚੱਢਾ ਨੇ ਕਿਹਾ ਹੈ ਕਿ, ‘ਚੋਣ ਹਾਰਨ ਤੋਂ ਬਾਅਦ ਲੋਕ ਬੁਖ਼ਲਾਏ ਤਾਂ ਦੇਖੇ ਪਰ ਕਿਸੇ ਨੂੰ ਪਾਗਲ ਹੁੰਦਿਆਂ ਪਹਿਲੀ ਵਾਰ ਦੇਖਇਆ ਹੈ। ਸ਼ਰਮਨਾਕ ਹੈ ਕਿ ਪੰਜਾਬੀ ਤੋਂ ਹੀ ਵੱਡਾ ਨਾਮ ਲੈ ਕੇ ਹੁਣ ਸਿਰਫ਼ ਕੁਰਸੀ ਲਈ ਉਨ੍ਹਾਂ ਹੀ ਗੱਦਾਰ ਕਹਿ ਰਹੇ ਹੋ।’
@iSidhuMooseWala चुनाव हारने के बाद लोग बुखलाते हुए तो देखे है पर किसी को पागल होते हुए पहली बार देखा है।शर्मनाकः है कि पंजाबियों से ही बड़ा नाम लेकर अब महज कुर्सी के लिए पंजाबियों को ही गदार कह रहे हो।https://t.co/C1YTW13fCU
— Dinesh Chadha (@dineshchadha3) April 12, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.